ਹੜਤਾਲਾ ਦਾ ਸਿਲਸਿਲਾ ਲਗਾਤਾਰ ਜਾਰੀ

ਪ੍ਰਦੀਪ ਚਿੱਜੜ

ਆਕਲੈਂਡ:-  27 ਨਵੰਬਰ  2025

5000 ਤੋ ਵੱਧ ਸਿਹਤ ਵਿਭਾਗ ਕਰਮਚਾਰੀਆਂ ਨੇ 28 ਨਵੰਬਰ ਨੂੰ ਹੜਤਾਲ ਕਰਨ ਲਈ ਵੋਟ ਪਾਈ ਹੈ।
3500 ਤੋਂ ਵੱਧ ਮਾਨਸਿਕ ਸਿਹਤ ਨਰਸਾਂ  ਅਤੇ 1700 ਨੀਤੀ, ਸਲਾਹਕਾਰ  ਜੋ ਸਿਹਤ ਸੇਵਾਵਾਂ ਲਈ ਅਤਿ ਮਹੱਤਵਪੂਰਨ ਸਹਾਇਤਾ ਪ੍ਰਦਾਨ ਕਰਦੇ ਹਨ ।  ਇਹਨਾ ਸਾਰੇ ਕਰਮਚਾਰੀਆਂ ਨੇ  ਸ਼ੁੱਕਰਵਾਰ, 28 ਨਵੰਬਰ ਨੂੰ ਹੜਤਾਲ ਕਰਨ ਦਾ ਫ਼ੈਸਲਾ ਕੀਤਾ ਹੈ।
ਇਹ ਕਰਮਚਾਰੀ ਉਸ ਸਮਝੌਤੇ ਦੇ ਹੱਕ ਵਿੱਚ ਹੜਤਾਲ ਕਰਨ ਲਈ ਵੋਟ ਕਰ ਰਹੇ ਹਨ ਜਿਸ ਨਾਲ ਸੁਰੱਖਿਅਤ ਸਟਾਫ਼ਿੰਗ ਯਕੀਨੀ ਬਣੇ ਅਤੇ ਤਨਖ਼ਾਹ ਵਿੱਚ ਉਹ ਵਾਧਾ ਸ਼ਾਮਲ  ਹੈ।
ਕੱਲ  28 ਨਵੰਬਰ ਸ਼ੁੱਕਰਵਾਰ ਨੂੰ 1 ਵਜੇ ਤੋਂ ਸ਼ਾਮ 5 ਵਜੇ ਤੱਕ  ਦੀ ਹੜਤਾਲ ਬਹੁਤ ਸਾਰੇ  ਲੋਕਾ ਨੂੰ ਪ੍ਰਭਾਵਿਤ ਕਰੇਗੀ ।