ਹਫਤਾਵਾਰੀ Rubbish  collection ਵਾਸਤੇ ਲੋਕਾਂ ਨੋ ਪਾਈਆ  ਵੱਧ ਵੋਟਾ

ਪ੍ਰਦੀਪ ਚਿੱਜੜ

ਆਕਲੈਂਡ:- 28 ਨਵੰਬਰ  2025

ਪਬਲਿਕ ਸਲਾਹ-ਮਸ਼ਵਰੇ ਅਨੁਸਾਰ, ਆਕਲੈਂਡ ਵਾਸੀਆਂ ਨੇ ਛੇ ਮਹੀਨੇ ਦੇ  ਇਕ ਪ੍ਰਯੋਗ ਦਾ ਵਿਰੋਧ ਕੀਤਾ  ਜਿਸ ਵਿੱਚ ਘਰਾਂ ਦੇ ਬਾਹਰੋਂ   ਹਫਤਾਵਾਰੀ ਕੂੜਾ ਇਕੱਠਾ ਕਰਨ ਦੀ ਸਰਵਿਸ  ਨੂੰ ਦੋ ਹਫ਼ਤਿਆਂ ਵਿੱਚ ਇਕ ਵਾਰ ਕਰਨ ਦੀ ਯੋਜਨਾ ਹੈ।
ਆਕਲੈਂਡ ਕੌਂਸਲ ਨੇ ਇਹ ਪ੍ਰਯੋਗ ਫ਼ਰਵਰੀ ਤੋਂ ਅਗਸਤ ਤੱਕ ਸ਼ੁਰੂ ਕਰਨ ਦਾ ਸੁਝਾਅ ਦਿੱਤਾ ਸੀ । ਜਿਸ ਵਿੱਚ Te Atatu Peninsula ,  Panmure/Tāmaki  , Clendon Park/Weymouth ਦੇ  ਖੇਤਰ  ਪ੍ਰਭਾਵਿਤ ਹੋਣਗੇ  ਜੇਕਰ ਅਗਲੇ ਮਹੀਨੇ ਇਹ ਪ੍ਰਸਤਾਵ ਮਨਜ਼ੂਰ ਹੋ ਜਾਂਦਾ ਹੈ। ਇਸ ਨਾਲ ਲਗਭਗ 10,000 ਘਰ ਪ੍ਰਭਾਵਿਤ ਹੋਣਗੇ।ਅਕਤੂਬਰ ਵਿੱਚ ਹੋਏ ਪਬਲਿਕ ਸਲਾਹ-ਮਸ਼ਵਰੇ ਦੇ ਨਤੀਜਿਆ ਅਨੁਸਾਰ 78% ਲੋਕਾਂ ਨੇ ਇਸ ਪ੍ਰਯੋਗ ਦਾ ਵਿਰੋਧ ਕੀਤਾ, 4%  ਨੇ ਕੋਈ  ਸਾਰਥਿਕ  ਜਵਾਬ ਨਹੀ ਦਿੱਤਾ  ਅਤੇ ਕੇਵਲ 18% ਨੇ ਇਸ ਦਾ ਸਮਰਥਨ ਕੀਤਾ।  ਪ੍ਰਾਪਤ ਹੋਏ ਜਵਾਬਾਂ ਦੇ ਨਤੀਜਿਆਂ ਨੂੰ ਅਗਲੇ ਮਹੀਨੇ ਹੋਣ ਵਾਲੀ ਪਾਲਿਸੀ, ਪਲੈਨਿੰਗ ਅਤੇ ਡਿਵੈਲਪਮੈਂਟ ਕਮੇਟੀ ਦੀ ਮੀਟਿੰਗ ਦੌਰਾਨ ਵਿਚਾਰਿਆ ਜਾਵੇਗਾ। ਪਰ  ਮੀਟਿੰਗ ਲਈ ਅਜੇ ਤੱਕ ਕੋਈ ਤਰੀਖ਼ ਨਿਰਧਾਰਤ ਨਹੀਂ ਕੀਤੀ ਗਈ ਹੈ।