ਲੋਹੜੀ ਮੇਲਾ pukekohe

ਪੰਜਾਬੀ ਭਾਈਚਾਰੇ ਵਲੋ ਭਰਮਾਂ ਹੁੰਗਾਰਾ ਤੇ ਸਹਿਯੋਗ ਮਿਲਿਆ।

ਅਮਰਿੰਦਰ ਬੋਬੀ  ਨੇ ਆਪਣੇ ਗੀਤਾ ਦੀ ਛਿਬਰ ਲਾਈ ਤੇ ਲੋਕਾ ਨੇ ਭੰਗੜਾ ਪਾ ਕੇ ਮਹਿਬੂਬ ਕਲਾਕਾਰ ਦਾ ਹੌਸਲਾ ਵਧਾਇਆ ।

ਪ੍ਰਦੀਪ ਚਿੱਜੜ

ਆਕਲੈਂਡ:- 11 ਜਨਵਰੀ 2026

NZ INDIAN CULTURAL AND WELFARE ASSOCIATION (INC ) ਵਲੋ ਪਹਿਲੀ ਵਾਰ   Pukekohe ਵਿੱਚ ਲੋਹੜੀ ਮੇਲਾ ਕਰਵਾਇਆ  ਗਿਆ। ਜਿਸ ਦੀ FREE ENTRY ਸੀ।  ਪ੍ਰਬੰਧਕ ਕਮੇਟੀ ਨੇ ਪੰਜਾਬੀ ਦਰਪਣ ਦੀ ਟੀਮ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਗਰਮੀ ਦੇ ਮੌਸਮ ਕਰਕੇ ਪ੍ਰੋਗਰਾਮ ਥੋੜੀ ਦੇਰ ਨਾਲ ਸੁਰੂ ਹੋਇਆ। ਬੱਚਿਆ ਤੋ ਲੈ ਕੇ ਬਜ਼ੁਰਗਾਂ ਤੱਕ ਸਾਰਿਆ ਨੇ ਮੇਲੇ ਦਾ ਅਨੰਦ ਮਾਣਿਆ।  ਵਾਅਦੇ ਅਨੁਸਾਰ ਕੁੜੀਆ ਦੀ ਲੋਹੜੀ ਮਨਾਉਣ ਤੇ ਜਿਅਦਾ ਧਿਆਨ  ਦਿਤਾ ਗਿਆ। ਲੋਹੜੀ ਦੀਆ ਪੁਰੀਆ ਰਸਮਾ  ਨਾਲ ਮੇਲੇ ਦੀ ਸਮਾਪਤੀ ਹੋਈ।