ਪ੍ਰਦੀਪ ਚਿੱਜੜ
ਆਕਲੈਂਡ:- 15 ਜਨਵਰੀ 2026
Daryl Mitchell,
Will Young ਨੇ ਭਾਰਤ ਵਿੱਚ ਆਪਣੀ ਚਮਕ ਦਿਖਾਈ। ਤੀਸਰੇ ODI ਮੈਚ ਤੱਕ ਸੀਰੀਜ਼ ਜਿਤਣ ਦਾ ਫੈਸਲਾ ਹੋਵੇਗਾ। ਰਾਜਕੋਟ ਦੇ ਨਿਰੰਜਨ ਸ਼ਾਹ ਸਟੇਡੀਅਮ ਵਿੱਚ ਖੇਡੇ ਗਏ ਦੂਜੇ ਇੱਕ ਦਿਵਸੀ ਮੈਚ ਵਿੱਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ਵਿੱਚ 284 ਰਨ ਬਣਾਏ — 7 ਵਿਕਟਾਂ ਦੇ ਨੁਕਸਾਨ ਨਾਲ। ਜਿਸ ਵਿੱਚ ਕੇ. ਐਲ. ਰਾਹੁਲ ਨੇ 112 ਦੋੜਾਂ 92 ਗੇਂਦਾਂ ਵਿੱਚ ਬਣਾਈਆ। ਨਿਊਜ਼ੀਲੈਂਡ ਨੇ ਇਹ ਟਾਰਗੇਟ 47.3 ਓਵਰਾਂ ਵਿੱਚ 286-3 ਦੇ ਸਕੋਰ ਨਾਲ ਹਾਸਲ ਕਰ ਲਿਆ — 15 ਗੇਂਦਾਂ ਬਾਕੀ ਸਨ। ਡੈਰਲ ਮਿਚੇਲ 117 ਗੇਂਦਾਂ ‘ਤੇ 131 ਦੋੜਾਂ ਨਾਲ ਨਾਟਆਊਟ ਰਿਹਾ। ਜਦ ਕਿ ਵਿਲ ਯੰਗ ਨੇ 98 ਗੇਂਦਾਂ ‘ਤੇ 87 ਦੋੜਾਂ ਬਣਾਈਆ।
ਇਹ ਜਿੱਤ ਭਾਰਤ ਵਿੱਚ ਨਿਊਜ਼ੀਲੈਂਡ ਦੀ ਸਿਰਫ਼ ਨੌਵੀ ਜਿੱਤ ਸੀ 41 ਇੱਕ ਦਿਵਸੀ ਮੈਚਾਂ ਵਿੱਚ, ਅਤੇ 2017 ਤੋਂ ਬਾਅਦ ਉੱਥੇ ਉਨ੍ਹਾਂ ਦੀ ਪਹਿਲੀ ਜਿੱਤ ਸੀ। ਇਹ ਭਾਰਤ ਵਿੱਚ ਉਨ੍ਹਾਂ ਦਾ ਸਭ ਤੋਂ ਵੱਡਾ ਰਨ-ਚੇਜ਼ ਵੀ ਰਿਹਾ।
ਮਿਚੇਲ ਨੇ ਆਪਣੀ ਅੱਠਵੀਂ ਇੱਕ ਦਿਵਸੀ ਸੈਂਚਰੀ ਪੂਰੀ ਕੀਤੀ ਅਤੇ ਵਿਲ ਯੰਗ ਨਾਲ।
ਅੰਤਿਮ ਨਤੀਜਾ
ਭਾਰਤ: 284/7
ਨਿਊਜ਼ੀਲੈਂਡ: 286/3
ਨਿਊਜ਼ੀਲੈਂਡ 7 ਵਿਕਟਾਂ ਨਾਲ ਜਿੱਤਿਆ।



