
ਪ੍ਰਦੀਪ ਚਿੱਜੜ
ਆਕਲੈਂਡ:- 08 ਦਸੰਬਰ 2025
ਪਿਛਲੇ ਕੁੱਝ ਦਿਨਾ ਤੋ Christchurch ਦੇ ਇੱਕ ਸਕੂਲ ਵਿੱਚ ਬੱਚਿਆ ਨੂੰ ਸਰਕਾਰੀ ਸਕੀਮ ਅਧੀਨ ਦਿਤੇ ਜਾਣ ਵਾਲੇ ਭੋਜਨ ਦਾ ਮਸਲਾ ਸੁਲਝ ਨਹੀ ਰਿਹਾ। ਸਕੂਲ ਪ੍ਰਿੰਸੀਪਲ ਆਪਣੇ ਦਿਤੇ ਹੋਏ ਬਿਆਨ ਉਪਰ ਅੱਜ ਵੀ ਖੜੀ ਹੈ ਕਿ ਬੱਚਿਆ ਦਾ ਖਾਣਾ ਸਕੂਲ ਵਿੱਚ ਨਹੀ ਖਰਾਬ ਹੋਇਆ । ਇਹ ਖਾਣਾ ਬਾਹਰ ਤੋ ਹੀ ਖਰਾਬ ਆਇਆ ਸੀ । ਜਦੋਂ ਕਿ ਡੇਵਿਡ ਸੀਮੋਰ ਹੁਣਾ ਦਾ ਕਹਿਣਾ ਕਿ ਸਕੂਲ ਪ੍ਰਿੰਸੀਪਲ ਵਿਵਾਦ ਪੈਦਾ ਕਰ ਰਹੀ ਹੈ । ਖਾਣਿਆਂ ਨੂੰ ਲੈ ਕੇ ਦੋਵਾਂ ਵਿੱਚ ਬਹਿਸ ਛਿੜ ਗਈ ਹੈ। ਹਏਆਟਾ ਕਮਿਊਨਿਟੀ ਕੈਂਪਸ (Haeata Community Campus) ਵਿੱਚ ਬੱਚਿਆਂ ਨੂੰ ਦਿੱਤੇ ਗਏ ਖਰਾਬ ਖਾਣੇ ਦੇ ਮਾਮਲੇ ਨੇ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਹੈ।


