69 ਵੇਂ ਪ੍ਰੀਨਿਰਵਾਣ ਦਿਵਸ ਤੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੂੰ ਨਮਨ।

ਪ੍ਰਦੀਪ ਚਿੱਜੜ

ਆਕਲੈਂਡ:- 07 ਦਸੰਬਰ  2025

ਬੀਤੇ ਸ਼ਾਮ  06/12/2025 ਨੂੰ ਅੰਬੇਡਕਰ ਮਿਸ਼ਨ ਸੋਸਾਇਟੀ NZ ਵਲੋਂ ਮੀਟਿੰਗ ਅਤੇ ਡਿਨਰ ਦਾ ਆਯੋਜਨ ਕੀਤਾ ਗਿਆ । ਜਿਸ ਵਿਚ ਅੰਬੇਡਕਰ ਮਿਸ਼ਨ ਸੋਸਾਇਟੀ ਦੇ ਪ੍ਰਧਾਨ ਮਹਿੰਦਰਪਾਲ ਡੱਲੀ ਵੱਲੋਂ ਮੀਟਿੰਗ ਵਿਚ ਆਏ ਹੋਏ ਸਾਰੇ ਸਾਥੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਤੇ ਬਾਬਾ ਸਾਹਿਬ ਅੰਬੇਡਕਰ ਜੀ ਦੇ ਪ੍ਰੇਨਿਰਵਾਣ ਦਿਵਸ ਤੇ ਉਨ੍ਹਾ ਨੂੰ ਕੋਟਿ ਕੋਟਿ ਨਮਨ ਕੀਤਾ ਗਿਆ ।
ਬਾਬਾ ਸਾਹਿਬ ਅੰਬੇਡਕਰ ਜੀ ਦਾ ਪ੍ਰੀਨਿਰਵਾਣ ਦਿਵਸ ਜੋ 20/12/2025 ਨੂੰ ਪੁਕੀਕੋਹੀ ਵਿਖੇ ਮਨਾਇਆ ਜਾ ਰਿਹਾ ਹੈ ਉਸ ਬਾਰੇ ਜਾਣਕਾਰੀ ਸਾਂਝੀ ਕੀਤੀ । ਸਾਰੇ ਸਾਥੀਆਂ ਨੂੰ ਹਮ ਹੁਮਾ ਕੇ ਪਹੁਚਣ ਦੀ ਅਪੀਲ ਕੀਤੀ ਗਈ ।
ਸੈਕਟਰੀ ਰੇਸ਼ਮ ਕਰੀਮਪੁਰੀ ਨੇ ਸਾਰੇ ਮੈਂਬਰਾਂ ਦੀਆਂ ਲਗਾਈਆਂ ਡਿਊਟੀਆਂ ਤੋ ਜਾਣੂ ਕਰਵਾਇਆ ਗਿਆ । ਪੰਜਾਬੀ ਦਰਪਣ ਦੇ ਪ੍ਰਦੀਪ ਚੈਜ਼ਰ ਜੀ ਨੇ ਆਪਣੇ ਅਖ਼ਬਾਰ ਲਈ ਮੁੱਖ ਸਾਥੀਆਂ ਦੀ ਇੰਟਰਵਿਊ ਵੀ ਲਈ ਗਈ
ਮੀਟਿੰਗ ਵਿੱਚ ਪਹੁੰਚੇ ਮੈਂਬਰਜ਼: ਪ੍ਰਧਾਨ ਮਹਿੰਦਰਪਾਲ ਡੱਲੀ,ਵਾਈਸ ਪ੍ਰਧਾਨ ਮਨਜੀਤ ਰੱਤੂ, ਸੈਕਟਰੀ ਰੇਸ਼ਮ ਕਰੀਮਪੁਰੀ, ਵਾਈਸ ਸੈਕਟਰੀ ਰਾਕੇਸ਼ ਕੁਮਾਰ , ਰਵਿੰਦਰ ਗਿੰਦਾ, ਗਿਰੀਸ਼ ਗਿੰਨੀ, ਹਨੀ ਪੁਰ ਹੀਰਾਂ , ਰੁਪਿੰਦਰ ਸੁੰਮਣ, ਨਿਤਿਨ ਪੌਲ , ਲਖਵਿੰਦਰ ਲੇਖ, ਤਿਲਕ ਰਾਜ , ਸਤਿੰਦਰ ਪੱਪੀ, ਪ੍ਰਦੀਪ ਚਿੱਜੜ,
ਸੁਨੀਤਾ ਕਰੀਮਪੁਰੀ, ਜਸਵਿੰਦਰ ਕੌਰ, ਕਮਲਜੀਤ ਕੌਰ, ਰਿਤੂ ਲੇਖ, ਅੰਜਨਾ ਕੁਮਾਰੀ, ਨਰਿੰਦਰ ਕੌਰ, ਵੀਨਾ ਚਿੱਜੜ, ਪ੍ਰਿਆ ਪੌਲ ।

ਮੀਡੀਆ ਇੰਚਾਰਜ
ਗਿਰੀਸ਼ ਗਿੰਨੀ