Product Recall

ਪ੍ਰਦੀਪ ਚਿੱਜੜ

ਆਕਲੈਂਡ:- 09 ਦਸੰਬਰ  2025

Kmart ਆਪਣੇ ਕੁੱਝ Product Recall ਕਰ ਰਿਹਾ ਹੈ।  K mart ਦਾ ਕਹਿਣਾ ਹੈ ਕਿ  ਸਾਡੇ ਗਾਹਕਾਂ ਅਤੇ ਟੀਮ ਮੈਂਬਰਾਂ ਲਈ ਉਤਪਾਦਾਂ ਦੀ ਸੁਰੱਖਿਆ ਨੂੰ ਤਰਜੀਹ ਦਿਤੀ  ਜਾਂਦੀ ਹੈ। ਜਦੋਂ ਵੀ ਕਿਸੇ ਉਤਪਾਦ ਨਾਲ ਸੰਭਾਵਿਤ ਖਤਰਾ ਜੁੜਿਆ ਹੋਵੇ, ਅਸੀਂ ਤੁਰੰਤ ਅਤੇ ਸਾਵਧਾਨੀ ਨਾਲ ਕਾਰਵਾਈ ਕਰਦੇ ਹਾਂ।
ਨਿਊਜ਼ੀਲੈਂਡ ਦੇ regulator  ਨੇ   KMart ਨੂੰ ਸੂਚਿਤ ਕੀਤਾ ਹੈ ਕਿ ਉਸ ਦੇ ਨਿਊਜ਼ੀਲੈਂਡ ਵਿੱਚ ਵਿਕਣ ਵਾਲੇ ਇੱਕ ਰੇਤ ਉਤਪਾਦ ਵਿੱਚ ਐਸਬੈਸਟਸ (asbestos) ਦੇ ਅੰਸ਼ ਲੱਭੇ ਹਨ। ਇਹ ਉਤਪਾਦ ਐਕਟਿਵ ਸੈਂਡ ਟਬ Active Sand Tub – 14 ਟੁਕੜਿਆਂ ਵਾਲਾ ਸੈਂਡ ਕਾਸਲ ਬਿਲਡਿੰਗ ਸੈਟ ਹੈ।
Kmart ਤੁਰੰਤ ਕਦਮ ਚੁੱਕਦਿਆਂ ਸਾਰੇ ਰੇਤ ਅਧਾਰਿਤ ਖਿਡੌਣਿਆ ਨੂੰ ਵਿਕਰੀ ਤੋਂ ਹਟਾਉਣਾ ਅਤੇ ਚਾਰ Anko ਬ੍ਰਾਂਡ ਦੇ ਉਤਪਾਦਾਂ ਨੂੰ ਵਾਪਸ ਮੰਗਵਾਉਣਾ ਸ਼ਾਮਲ ਹੈ। ਇਸ ਵਿੱਚ ਉਹ ਉਤਪਾਦ ਸ਼ਾਮਲ ਹੈ ਜਿਸ ਦੀ ਜਾਂਚ ਨਿਊਜ਼ੀਲੈਂਡ ਨਿਯਮਕ ਨੇ ਕੀਤੀ ਸੀ ਅਤੇ ਉਸੇ ਸਪਲਾਇਰ ਤੋਂ ਹੋਰ ਤਿੰਨ ਰੇਤ ਉਤਪਾਦ — Anko ਮੈਜਿਕ ਸੈਂਡ (ਨੀਲੇ, ਹਰੇ ਅਤੇ ਗੁਲਾਬੀ ਰੰਗ ਵਿੱਚ) ਵੀ ਸ਼ਾਮਲ ਹਨ। ਮਹੱਤਵਪੂਰਨ ਗੱਲ ਇਹ ਹੈ ਕਿ ਕਿਸੇ ਵੀ ਟੈਸਟ ਕੀਤੇ ਗਏ ਨਮੂਨੇ ਵਿੱਚ respirable asbestos ਸਾਹ ਰਾਹੀਂ ਅੰਦਰ ਜਾਣ ਵਾਲਾ ਐਸਬੈਸਟਸ ਨਹੀਂ ਮਿਲਿਆ।  ਐਸਬੈਸਟਸ ਫਾਈਬਰ ਨਿਕਲਣ ਦੀ ਸੰਭਾਵਨਾ ਬਹੁਤ ਘੱਟ ਹੈ, ਜਦ ਤੱਕ ਇਸ ਰੇਤ ਨੂੰ ਮਕੈਨੀਕਲ ਤਰੀਕੇ ਨਾਲ ਪੀਸਿਆ ਜਾਂ ਕੁੱਟਿਆ ਨਾ ਜਾਵੇ। ਇਸ ਲਈ, ਇਹ ਐਸਬੈਸਟਸ ਹਵਾ ਵਿੱਚ ਉਡਣ ਜਾਂ ਸੁਆਸ ਰਾਹੀਂ ਅੰਦਰ ਜਾਣ ਯੋਗ ਹੋਣ ਦਾ ਖਤਰਾ ਘੱਟ ਹੈ।
ਸਾਰੇ ਗਾਹਕਾਂ ਨੂੰ ਚਾਹੀਦਾ ਹੈ ਕਿ ਇਹ ਉਤਪਾਦ ਤੁਰੰਤ ਵਰਤਣਾ ਬੰਦ ਕਰ ਦਿਓ। disposal ਬਾਰੇ ਸਲਾਹ ਲਈ ਕਿਰਪਾ ਕਰਕੇ ਨਿਊਜ਼ੀਲੈਂਡ ਮੰਤਰਾਲਾ MBIE ਦੀ ਵੈਬਸਾਈਟ ਦੇਖੋ।  Kmart  Product Recall search ਕਰ ਸਕਦੇ ਹੋ।