
ਪ੍ਰਦੀਪ ਚਿੱਜੜ
ਆਕਲੈਂਡ :- 17 ਮਾਰਚ 2026
ਨਿਊਜ਼ੀਲੈਂਡ ਭਰ ਵਿੱਚ ਪੈਟਰੋਲ ਦੀਆਂ ਕੀਮਤਾਂ ਤੇਜ਼ੀ ਨਾਲ ਵੱਧ ਰਹੀਆਂ ਹਨ ਅਤੇ ਖਰਚਿਆਂ ਦੀ ਇੱਕ ਤੁਲਨਾ ਦਿਖਾਉਂਦੀ ਹੈ ਕਿ ਸਰਵਜਨਿਕ ਆਵਾਜਾਈ (ਪਬਲਿਕ ਟ੍ਰਾਂਸਪੋਰਟ) ਸਫ਼ਰ ਕਰਨ ਦਾ ਸਭ ਤੋਂ ਸਸਤਾ ਤਰੀਕਾ ਹੈ। ਕੁੱਝ ਪੈਟਰੋਲ ਪੰਪਾਂ ‘ਤੇ ਪੈਟਰੋਲ , ਡੀਜਲ ਖਤਮ ਵੀ ਹੋ ਗਿਆ ਸੀ । 91-ਆਕਟੇਨ ਪੈਟਰੋਲ ਦੀ ਕੀਮਤ ਇਰਾਨ ਵਿੱਚ ਚੱਲ ਰਹੀ ਜੰਗ ਦੇ ਪਿਛੋਕੜ ਵਿੱਚ $3 ਪ੍ਰਤੀ ਲੀਟਰ ਤੋਂ ਵੀ ਉੱਪਰ ਚਲੀ ਗਈ ਹੈ।
ਪਿਛਲੇ ਮਹੀਨੇ ਸੰਘਰਸ਼ ਸ਼ੁਰੂ ਹੋਣ ਤੋਂ ਪਹਿਲਾਂ ਆਕਲੈਂਡ ਵਿੱਚ ਪਬਲਿਕ ਟ੍ਰਾਂਸਪੋਰਟ ਦੀ ਲਾਗਤ ਲਗਭਗ ਕਾਰ ਚਲਾਉਣ ਦੇ ਖਰਚੇ ਦੇ ਬਰਾਬਰ ਸੀ।
“ਉਸ ਤੋਂ ਬਾਅਦ ਪੈਟਰੋਲ ਦੀ ਕੀਮਤ ਘੱਟੋ-ਘੱਟ 50 ਸੈਂਟ ਪ੍ਰਤੀ ਲੀਟਰ ਵੱਧ ਗਈ ਹੈ। ਹੁਣ 15 ਕਿਲੋਮੀਟਰ ਦਾ ਸਫ਼ਰ ਲਗਭਗ 80 ਸੈਂਟ ਪ੍ਰਤੀ ਕਿਲੋਮੀਟਰ ਪੈਂਦਾ ਹੈ, ਜਿਸਦਾ ਮਤਲਬ ਹੈ ਕਿ ਪੂਰੇ ਸਫ਼ਰ ਲਈ ਕਰੀਬ $12 ਖਰਚ ਹੁੰਦਾ ਹੈ। ਉਹੀ 15 ਕਿਲੋਮੀਟਰ ਦਾ ਸਫ਼ਰ ਪਬਲਿਕ ਟ੍ਰਾਂਸਪੋਰਟ ਨਾਲ ਆਮ ਤੌਰ ‘ਤੇ ਦੋ ਜੋਨਾਂ ਵਿੱਚ ਲਗਭਗ $4.90 ਪੈਂਦਾ ਹੈ।
“ਭੀੜ-ਭਾੜ, ਬੱਸ ਲੇਨਾਂ ਦੀ ਉਪਲਬਧਤਾ ਅਤੇ ਰੇਲ ਤੇ ਫੈਰੀ ਸੇਵਾਵਾਂ ਦੇ ਕਾਰਨ ਇਹ ਸਫ਼ਰ ਕਾਫ਼ੀ ਤੇਜ਼ ਵੀ ਹੋ ਸਕਦਾ ਹੈ। ਕਾਰ ਚਲਾ ਕੇ ਜਾਣ ਦਾ ਖਰਚ ਹੁਣ ਪਬਲਿਕ ਟ੍ਰਾਂਸਪੋਰਟ ਨਾਲ ਉਸੇ ਦੂਰੀ ਦਾ ਸਫ਼ਰ ਕਰਨ ਨਾਲੋਂ ਲਗਭਗ ਦੋ ਗੁਣਾ ਹੈ।”
ਨਿਊਜ਼ੀਲੈਂਡ ਦੇ ਹੋਰ ਕੌਂਸਲ ਵੀ ਵਧ ਰਹੀਆਂ ਪੈਟਰੋਲ , ਡੀਜਲ ਦੀਆ ਕੀਮਤਾਂ ਕਾਰਨ ਲੋਕਾਂ ਨੂੰ ਹੋਰ ਆਵਾਜਾਈ ਦੇ ਤਰੀਕੇ ਵਰਤਣ ਲਈ ਪ੍ਰੇਰਿਤ ਕਰ ਰਹੀਆਂ ਹਨ।


