
ਪ੍ਰਦੀਪ ਚਿੱਜੜ
ਆਕਲੈਂਡ :- 15 ਮਾਰਚ 2026
ਕਾਂਸ਼ੀ ਰਾਮ ਜੀ ਦਾ 15 ਮਾਰਚ 1934 ਨੂੰ ਰੂਪਨਗਰ ਪੰਜਾਬ ਵਿੱਚ ਹੋਇਆ। ਜਿਨ੍ਹਾਂ ਨੂੰ ਬਹੁਜਨ ਨਾਇਕ, ਮਾਨਯਵਰ, ਅਤੇ ਸਾਹਿਬ ਕਾਂਸ਼ੀ ਰਾਮ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਇੱਕ ਭਾਰਤੀ ਰਾਜਨੀਤਿਕ ਨੇਤਾ ਅਤੇ ਸਮਾਜਿਕ ਸੁਧਾਰਕ ਸਨ। ਉਨ੍ਹਾਂ ਨੇ ਭਾਰਤ ਦੇ ਜਾਤੀ ਪ੍ਰਣਾਲੀ ਦੇ ਸਭ ਤੋਂ ਹੇਠਲੇ ਪੱਧਰ ਤੇ ਰਹਿੰਦੇ ਬਹੁਜਨ ਸਮਾਜ, ਪਿੱਛੜੇ ਵਰਗਾਂ ਅਤੇ ਦਲਿਤਾਂ ਦੇ ਉਤਥਾਨ ਅਤੇ ਰਾਜਨੀਤਿਕ ਸੰਗਠਨ ਲਈ ਮਹੱਤਵਪੂਰਣ ਕੰਮ ਕੀਤਾ।
ਇਸ ਮਕਸਦ ਲਈ ਕਾਂਸ਼ੀ ਰਾਮ ਨੇ ਦਲਿਤ ਸ਼ੋਸ਼ਿਤ ਸਮਾਜ ਸੰਘਰਸ਼ ਸਮਿਤੀ (DS-4) ਦੀ ਸਥਾਪਨਾ ਕੀਤੀ। ਇਸ ਤੋਂ ਪਹਿਲਾਂ 1971 ਵਿੱਚ ਉਨ੍ਹਾਂ ਨੇ ਆਲ ਇੰਡੀਆ ਬੈਕਵਰਡਸ (SC/ST/OBC) ਅਤੇ ਮਾਇਨੋਰਟੀ ਕਮਿਊਨਿਟੀਜ਼ ਇੰਪਲਾਇਜ਼ ਫੈਡਰੇਸ਼ਨ (BAMCEF) ਬਣਾਈ ਅਤੇ 1984 ਵਿੱਚ ਬਹੁਜਨ ਸਮਾਜ ਪਾਰਟੀ (BSP) ਦੀ ਸਥਾਪਨਾ ਕੀਤੀ।
ਸਾਲ 2001 ਵਿੱਚ ਉਨ੍ਹਾਂ ਨੇ BSP ਦੀ ਅਗਵਾਈ ਮਾਇਆਵਤੀ ਨੂੰ ਸੌਂਪ ਦਿੱਤੀ, ਜੋ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਚਾਰ ਵਾਰ ਰਹਿ ਚੁੱਕੀ ਹੈ।
9 ਅਕਤੂਬਰ 2006 ਨੂੰ (ਉਮਰ 72 ਸਾਲ), ਨਵੀਂ ਦਿੱਲੀ, ਵਿੱਚ ਸਾਨੂੰ ਸਦੀਵੀ ਵਿਛੋੜਾ ਦੇ ਗਏ।
ਬਹੁਜਨ ਸਮਾਜ ਪਾਰਟੀ (BSP)
ਕਾਂਸ਼ੀ ਰਾਮ ਜੀ ਨੂੰ ਬਹੁਜਨ ਸਮਾਜ ਦੇ ਹੱਕਾਂ ਲਈ ਲੜਨ ਵਾਲੇ ਇੱਕ ਮਹੱਤਵਪੂਰਣ ਨੇਤਾ ਵਜੋਂ ਯਾਦ ਕੀਤਾ ਜਾਂਦਾ ਹੈ।



