ਨਿਊਜ਼ੀਲੈਂਡ ਦੇ ਇਕ ਵੱਡੇ ਬੈਂਕ Westpac ਵੱਲੋਂ ਇੱਕ ਤੋਂ ਪੰਜ ਸਾਲਾਂ ਦੇ Home Loan ਦੀਆਂ ਦਰਾਂ ਵਿੱਚ ਵਾਧਾ

ਪ੍ਰਦੀਪ ਚਿੱਜੜ

ਆਕਲੈਂਡ  :- 17 ਮਾਰਚ  2026

  ਦੇਸ਼ ਦੀਆਂ ਵੱਡੀਆਂ ਪੰਜ ਬੈਂਕਾਂ ਵਿੱਚੋਂ ਇੱਕ   ਬੈਂਕ ਨੇ ਆਪਣੇ ਇੱਕ ਤੋਂ ਪੰਜ ਸਾਲਾਂ ਵਾਲੇ ਮੋਰਟਗੇਜ (ਘਰ ਲੋਨ) ਦੀਆਂ ਬਿਆਜ ਦਰਾਂ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਹੈ। Westpac ਨੇ ਅੱਜ ਸਵੇਰੇ ਕਿਹਾ ਕਿ ਘਰੇਲੂ ਲੋਨ ਅਤੇ ਟਰਮ ਡਿਪਾਜ਼ਿਟ ਦੀਆਂ ਦਰਾਂ ਕੱਲ੍ਹ ਤੋਂ ਵਧ ਜਾਣਗੀਆਂ।
ਇੱਕ ਸਾਲ ਅਤੇ 18 ਮਹੀਨੇ ਦੀ ਦਰ ਵਿੱਚ ਕ੍ਰਮਵਾਰ 0.10% ਅਤੇ 0.16% ਦਾ ਵਾਧਾ ਹੋ ਕੇ ਇਹ 4.59% ਅਤੇ 4.85% ਹੋ ਜਾਣਗੀਆਂ। ਦੋ ਅਤੇ ਤਿੰਨ ਸਾਲਾਂ ਦੀਆਂ ਦਰਾਂ ਵਿੱਚ 0.30% ਦਾ ਵਾਧਾ ਹੋ ਕੇ ਇਹ 5.19% ਅਤੇ 5.29% ਹੋ ਜਾਣਗੀਆਂ।
ਚਾਰ ਸਾਲਾਂ ਦੀ ਦਰ 0.20% ਵਧ ਕੇ 5.39% ਹੋਵੇਗੀ, ਜਦਕਿ ਪੰਜ ਸਾਲਾਂ ਦੀ ਦਰ 0.30% ਵਧ ਕੇ 5.59% ਹੋ ਜਾਵੇਗੀ। ਛੇ ਮਹੀਨੇ ਦੀ ਦਰ 4.49% ‘ਤੇ ਅਣਬਦਲੀ ਰਹੇਗੀ।
ਮੌਜੂਦਾ ਸਮੇਂ ਵਿੱਚ ANZ, BNZ ਅਤੇ Kiwibank ਕੋਲ ਇੱਕ ਸਾਲ ਦੀ ਸਭ ਤੋਂ ਘੱਟ ਮੋਰਟਗੇਜ ਦਰ 4.49% ਹੈ, ਜਦਕਿ ASB 4.59% ‘ਤੇ ਹੈ, ਜੋ ਕਿ ਕੱਲ੍ਹ ਤੋਂ Westpac ਦੀ ਨਵੀਂ ਦਰ ਦੇ ਬਰਾਬਰ ਹੋਵੇਗੀ।
ਦੋ ਸਾਲਾਂ ਦੀ ਦਰ ਵਿੱਚ BNZ 4.69% ਨਾਲ ਅੱਗੇ ਹੈ, ਜਦਕਿ ANZ ਅਤੇ Kiwibank 4.89% ਅਤੇ ASB 4.95% ‘ਤੇ ਹਨ। ਤਿੰਨ ਸਾਲਾਂ ਲਈ BNZ 4.99% ਲੈ ਰਿਹਾ ਹੈ, ਜੋ ਕਿ ANZ ਅਤੇ ASB ਦੀ 5.19% ਅਤੇ Kiwibank ਦੀ 5.25% ਨਾਲੋਂ ਘੱਟ ਹੈ।
ਪੰਜ ਸਾਲਾਂ ਦੀ ਸ਼੍ਰੇਣੀ ਵਿੱਚ ਵੀ BNZ 5.29% ਨਾਲ ਸਭ ਤੋਂ ਅੱਗੇ ਹੈ, ਜਦਕਿ ASB 5.69%, Kiwibank 5.79% ਅਤੇ ANZ 5.99% ‘ਤੇ ਹਨ।
ਪਿਛਲੇ ਕੁਝ ਹਫ਼ਤਿਆਂ ਵਿੱਚ ਹੋਲਸੇਲ ਦਰਾਂ ਵਿੱਚ ਕਾਫ਼ੀ ਵਾਧਾ ਹੋਇਆ ਹੈ, ਜਿਸ ਨਾਲ ਬੈਂਕਾਂ ਦੀ ਫੰਡਿੰਗ ਲਾਗਤ ਵਧ ਗਈ ਹੈ।
ਉਨ੍ਹਾਂ ਕਿਹਾ, “ਅੱਜ ਦੇ ਬਦਲਾਅ ਨਾਲ ਅਸੀਂ ਕੁੱਝ ਵਧੀਆਂ ਲਾਗਤਾਂ ਨੂੰ ਆਪਣੇ ਉੱਤੇ ਲੈ ਰਹੇ ਹਾਂ ਅਤੇ ਨਾਲ ਹੀ ਸੇਵਿੰਗ ਗ੍ਰਾਹਕਾਂ ਲਈ ਵੀ ਉੱਚੀਆਂ ਦਰਾਂ ਪਾਸ ਕਰ ਰਹੇ ਹਾਂ, ਜਿਸ ਵਿੱਚ ਮੰਗਲਵਾਰ ਸਵੇਰੇ ਤੱਕ ਪੰਜ ਵੱਡੀਆਂ ਬੈਂਕਾਂ ਵਿੱਚੋਂ ਸਭ ਤੋਂ ਵਧੀਆ 1 ਸਾਲ ਦੀ ਟਰਮ ਡਿਪਾਜ਼ਿਟ ਦਰ ਸ਼ਾਮਲ ਹੈ।”
ਬੈਂਕ ਨੇ ਗਾਹਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਆਪਣੇ ਲਈ ਸਭ ਤੋਂ ਵਧੀਆ ਵਿਕਲਪਾਂ ਬਾਰੇ ਗੱਲ ਕਰਨ ਲਈ ਸੰਪਰਕ ਕਰਨ।