ਨਿਊਜ਼ੀਲੈਂਡ ਟ੍ਰਾਂਸਪੋਰਟ ਅਥਾਰਟੀ  ਵਲੋ ਕਾਰਲੈੱਸ ਡੇਜ਼  ਜਲਦੀ ਆ ਰਹੇ ਹਨ

ਪ੍ਰਦੀਪ ਚਿੱਜੜ

ਆਕਲੈਂਡ  :-  14 ਮਾਰਚ  2026

ਨਿਊਜ਼ੀਲੈਂਡ ਦੀ ਤੇਲ ਸਪਲਾਈ ‘ਤੇ ਪੈ ਰਹੇ ਦਬਾਅ ਨੂੰ ਘਟਾਉਣ ਲਈ ਸਰਕਾਰ ਜਲਦੀ ਹੀ NZTA  ਦੇ ਨਾਲ ਮਿਲ  ਕੇ  private ਗੱਡੀਆਂ ਲਈ  ਕਾਰਲੈੱਸ ਡੇਜ਼ ਲਾਗੂ ਕਰਨ ਜਾ ਰਹੀ ਹੈ।
ਇਸ ਅਸਥਾਈ ਕਦਮ ਦੇ ਤਹਿਤ ਹਰ ਨਿੱਜੀ ਵਾਹਨ ਨੂੰ ਹਫ਼ਤੇ ਵਿੱਚ ਇੱਕ ਦਿਨ ਸੜਕ ‘ਤੇ ਨਹੀਂ ਚਲਾਇਆ ਜਾਵੇਗਾ।
ਤੁਹਾਡਾ ਕਾਰਲੈੱਸ ਡੇ ਤੁਹਾਡੀ ਗੱਡੀ ਦੇ ਨੰਬਰ ਪਲੇਟ ਦੇ ਆਖ਼ਰੀ ਅੰਕ ਦੇ ਅਧਾਰ ‘ਤੇ ਨਿਰਧਾਰਤ ਕੀਤਾ ਜਾਵੇਗਾ:
1 ਜਾਂ 2 → ਸੋਮਵਾਰ
3 ਜਾਂ 4 → ਮੰਗਲਵਾਰ
5 ਜਾਂ 6 → ਬੁੱਧਵਾਰ
7 ਜਾਂ 8 → ਵੀਰਵਾਰ
9 ਜਾਂ 0 → ਸ਼ੁੱਕਰਵਾਰ
ਮੰਨ ਲਵੋ ਕਿ ਜੇ ਤੁਹਾਡੀ  ਗੱਡੀ  ਦੀ ਨੰਬਰ ਪਲੇਟ ਦਾ ਆਖ਼ਰੀ ਅੰਕ 7 ਹੈ, ਤਾਂ ਤੁਹਾਡੀ ਗੱਡੀ ਨੂੰ ਵੀਰਵਾਰ ਦੇ ਦਿਨ ਨਹੀਂ ਚਲਾਇਆ ਜਾ  ਸਕੇਗਾ।