ਪ੍ਰਦੀਪ ਚਿੱਜੜ
ਆਕਲੈਂਡ :- 14 ਮਾਰਚ 2026
Pasifika Festival ਅੱਜ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਅਤੇ ਐਤਵਾਰ ਨੂੰ ਦੁਪਹਿਰ 12 ਵਜੇ ਤੋਂ ਸ਼ਾਮ 6 ਵਜੇ ਤੱਕ ਚਲੇਗਾ। ਹਰ ਉਮਰ ਦੇ ਲੋਕਾਂ ਲਈ ਦਾਖਲਾ ਮੁਫ਼ਤ ਹੈ। ਇਹ ਈਵੈਂਟ ਸ਼ਰਾਬ, ਸਿਗਰਟ ਅਤੇ ਵੇਪ ਤੋਂ ਮੁਕਤ ਹੈ ਅਤੇ ਇਸਨੂੰ ਆਕਲੈਂਡ ਕੌਂਸਲ ਵੱਲੋਂ ਸਮਰਥਨ ਮਿਲ ਰਿਹਾ ਹੈ।
ਆਯੋਜਕਾਂ ਨੇ ਲੋਕਾਂ ਨੂੰ ਪਹਿਲਾਂ ਤੋਂ ਆਪਣੀ ਯਾਤਰਾ ਦੀ ਯੋਜਨਾ ਬਣਾਉਣ ਲਈ ਕਿਹਾ ਹੈ ਕਿਉਂਕਿ ਵੀਕਐਂਡ ਦੌਰਾਨ ਵੈਸਟਰਨ ਸਪ੍ਰਿੰਗਜ਼ ਦੇ ਆਲੇ-ਦੁਆਲੇ ਪਾਰਕਿੰਗ ਪਾਬੰਦੀਆਂ ਅਤੇ ਕੁਝ ਸੜਕਾਂ ਬੰਦ ਰਹਿਣਗੀਆਂ।
ਯੂਨਿਟੈਕ ਮਾਊਂਟ ਐਲਬਰਟ (ਗੇਟ 4, 154 ਕੈਰਿੰਗਟਨ ਰੋਡ) ਤੋਂ ਵੈਸਟਰਨ ਸਪ੍ਰਿੰਗਜ਼ ਤੱਕ ਮੁਫ਼ਤ ਪਾਰਕ ਐਂਡ ਰਾਈਡ ਸੇਵਾ ਚੱਲੇਗੀ । ਹਰ 5 ਤੋਂ 10 ਮਿੰਟ ਵਿੱਚ ਸ਼ਟਲ ਬੱਸਾਂ ਚਲਣਗੀਆਂ।
ਹਜ਼ਾਰਾਂ ਲੋਕਾਂ ਨੂੰ ਇਕੱਠੇ ਕਰਕੇ ਪੈਸਿਫਿਕ ਸਭਿਆਚਾਰ ਦਾ ਜਸ਼ਨ ਮਨਾਉਂਦਾ ਹੈ। ਇਹ ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਕਮਿਊਨਿਟੀ ਇਵੈਂਟਾਂ ਵਿੱਚੋਂ ਇੱਕ ਹੈ।
ਦੋ ਦਿਨਾਂ (14-15 ਮਾਰਚ) ਦੌਰਾਨ ਪਾਰਕ ਸੰਗੀਤ, ਨੱਚ, ਭਾਸ਼ਾ ਅਤੇ ਖਾਣ-ਪੀਣ ਨਾਲ ਭਰਪੂਰ ਰੰਗੀਨ ਕੇਂਦਰ ਬਣ ਜਾਵੇਗਾ। ਇੱਥੇ ਅੱਠ ਵਿਲੇਜ ਬਣਾਏ ਜਾਣਗੇ ਜੋ 11 ਪੈਸਿਫਿਕ ਟਾਪੂ ਦੇਸ਼ਾਂ ਦੀ ਨੁਮਾਇੰਦਗੀ ਕਰਨਗੇ — ਕੁੱਕ ਆਇਲੈਂਡਜ਼, ਨਿਊਏ, ਆਓਟੇਆਰੋਆ, ਸਮੋਆ, ਤੂਵਾਲੂ, ਫਿਜੀ ਅਤੇ ਟੋਂਗਾ।
1993 ਵਿੱਚ ਸ਼ੁਰੂ ਹੋਣ ਤੋਂ ਬਾਅਦ ਇਹ ਫੈਸਟਿਵਲ ਇੱਕ ਵੱਡੇ ਸਭਿਆਚਾਰਕ ਸਮਾਗਮ ਵਜੋਂ ਵਿਕਸਤ ਹੋ ਗਿਆ ਹੈ ਅਤੇ ਹਰ ਸਾਲ ਵੱਖ-ਵੱਖ ਸਮੁਦਾਇਆਂ ਦੇ ਵੱਡੇ ਹਜੂਮ ਨੂੰ ਖਿੱਚਦਾ ਹੈ। ਇਸ ਨੂੰ ਕੁਝ ਚੁਣੌਤੀਆਂ ਦਾ ਸਾਹਮਣਾ ਵੀ ਕਰਨਾ ਪਿਆ, ਜਿਵੇਂ ਕਿ ਕੋਵਿਡ-19 ਕਾਰਨ ਰੱਦ ਹੋਣਾ, ਕਰਾਈਸਟਚਰਚ ਮਸਜਿਦ ਹਮਲਿਆਂ ਤੋਂ ਬਾਅਦ ਰੁਕਾਵਟਾਂ ਅਤੇ ਮੌਸਮ ਦੀਆਂ ਖਰਾਬ ਹਾਲਤਾਂ।
ਇਨ੍ਹਾਂ ਮੁਸ਼ਕਲਾਂ ਦੇ ਬਾਵਜੂਦ ਵੀ ਇਹ ਫੈਸਟਿਵਲ ਕਮਿਊਨਿਟੀ ਲਈ ਇੱਕ ਮਹੱਤਵਪੂਰਨ ਪਰੰਪਰਾ ਬਣਿਆ ਹੋਇਆ ਹੈ ਅਤੇ ਪੈਸਿਫਿਕ ਪਹਿਚਾਣ ਅਤੇ ਏਕਤਾ ਦਾ ਜਸ਼ਨ ਮਨਾਉਂਦਾ ਹੈ।
ਆਕਲੈਂਡ ਦੀ ਡਿਪਟੀ ਮੇਅਰ ਡੈਸਲੀ ਸਿਮਪਸਨ ਨੇ ਕਿਹਾ ਕਿ ਇਹ ਸਮਾਗਮ ਕਮਿਊਨਿਟੀਆਂ ਨੂੰ ਇਕੱਠਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।



