*****ਆਕਲੈਂਡ ਦੇ ਪ੍ਰਸਤਾਵਿਤ ਕੂੜਾ ਟ੍ਰਾਇਲ*****

ਪ੍ਰਦੀਪ ਚਿੱਜੜ

ਆਕਲੈਂਡ:- 04 ਨਵੰਬਰ 2025

ਛੇ ਮਹੀਨੇ ਦਾ ਟ੍ਰਾਇਲ, ਜਿਸ ਵਿੱਚ ਹਰ ਦੋ ਹਫ਼ਤਿਆਂ ਬਾਅਦ ਕੂੜਾ ਇਕੱਠਾ ਕੀਤਾ ਜਾਵੇਗਾ (ਫਿਲਹਾਲ ਹਫ਼ਤਾਵਾਰੀ ਸੇਵਾ ਹੈ)।
ਇਹ ਟ੍ਰਾਇਲ ਤਿੰਨ ਖੇਤਰਾਂ ਦੇ ਕੁਝ ਹਿੱਸਿਆਂ ਵਿੱਚ ਕੀਤਾ ਜਾਵੇਗਾ  ਤੇ Te Atatau Peninsula, panmure’  East Tamaki, ਅਤੇ ਕਲੇਨਡਨ ਪਾਰਕ / ਵੇਮਾਊਥ।
ਕੂੜਾ ਇਕੱਠਾ ਕਰਨ ਦੀ ਸੇਵਾ ਦੋ ਹਫ਼ਤਿਆਂ ਦੀ ਹੋਵੇਗੀ, ਪਰ ਖਾਣ-ਪੀਣ ਦੇ ਬਿਨ (food scraps) ਦੀ ਸਰਵਿਸ ਹਫ਼ਤਾਵਾਰੀ  ਰਹੇਗੀ, ਅਤੇ ਰੀਸਾਈਕਲਿੰਗ ਹਰ ਦੋ ਹਫ਼ਤਿਆਂ ਵਿੱਚ ਹੋਵੇਗੀ।
ਜੋ ਘਰੇਲੂ ਲੋਕ ਇਸ ਟ੍ਰਾਇਲ ਵਿੱਚ ਸ਼ਾਮਲ ਹੋਣਗੇ, ਉਹਨਾਂ ਨੂੰ ਸੇਵਾ ਵਿੱਚ ਬਦਲਾਅ ਦੇ ਕਰਕੇ ਅਸਥਾਈ ਰੇਟ ਘਟਾਓ (rates remission) ਦਿੱਤਾ ਜਾਵੇਗਾ।
ਜਨਤਾ ਤੋਂ ਸੁਝਾਅ ਲਈ ਸਲਾਹ-ਮਸ਼ਵਰਾ 13 ਅਕਤੂਬਰ ਤੋਂ 31 ਅਕਤੂਬਰ 2025 ਤੱਕ ਖੁੱਲ੍ਹਾ ਸੀ।
ਕੌਂਸਲਰ ਹੁਣ ਇਸ ਫੀਡਬੈਕ ਦੀ ਸਮੀਖਿਆ ਕਰ ਰਹੇ ਹਨ, ਅਤੇ ਇਹ ਫੈਸਲਾ ਦਸੰਬਰ 2025 ਦੇ ਮੱਧ ਤੱਕ ਹੋਣ ਦੀ ਸੰਭਾਵਨਾ ਹੈ ਕਿ ਟ੍ਰਾਇਲ ਚੱਲੇਗਾ ਜਾਂ ਨਹੀਂ।
ਜੇ ਮਨਜ਼ੂਰੀ ਮਿਲਦੀ ਹੈ, ਤਾਂ ਟ੍ਰਾਇਲ ਫ਼ਰਵਰੀ 2026 ਦੇ ਅੰਤ ਵਿੱਚ ਸ਼ੁਰੂ ਹੋਵੇਗਾ ਅਤੇ ਛੇ ਮਹੀਨੇ (ਅਗਸਤ 2026 ਤੱਕ) ਚੱਲੇਗਾ।
ਜੇ ਇਹ ਸਫਲ ਰਹਿੰਦਾ ਹੈ, ਤਾਂ ਪੂਰੇ ਖੇਤਰ ਲਈ ਕੋਈ ਵੀ ਵੱਡਾ ਬਦਲਾਅ 2028 ਤੋਂ ਪਹਿਲਾਂ ਨਹੀਂ ਕੀਤਾ ਜਾਵੇਗਾ ਅਤੇ ਇਸ ਲਈ ਵੱਖਰਾ ਜਨਤਕ ਸਲਾਹ-ਮਸ਼ਵਰਾ ਲਿਆ ਜਾਵੇਗਾ।