

ਪ੍ਰਦੀਪ ਚਿੱਜੜ
ਆਕਲੈਂਡ:- 03 ਨਵੰਬਰ 2025
02 ਨਵੰਬਰ 2025 ਨੂੰ ਔਕਲੈਂਡ ਦੀ ਮੈਰਾਥਨ ਹੋਈ। ਇਹ ਮੈਰਾਥਨ ਔਕਲੈਂਡ ਦੇ ਨੋਰਥ ਇਲਾਕੇ ਡੈਬਨ ਪੋਰਟ ਤੋਂ ਸ਼ੁਰੂ ਹੋਈ ਜਿਹੜੀ ਕਿ 42 ਕਿਲੋਮੀਟਰ ਲੰਬੀ ਚੱਲਣੀ ਸੀ । ਜਿਸ ਵਿੱਚ ਲੱਗਭਗ 17000 ਤੋਂ ਵੱਧ ਵੱਖ-ਵੱਖ ਵਰਗ ਦੇ ਲੋਕਾਂ ਨੇ ਹਿੱਸਾ ਲਿਆ। ਪੰਜਾਬੀ ਭਾਈਚਾਰੇ ਵਿੱਚੋਂ ਵੀ ਕੁੱਝ ਲੋਕਾਂ ਨੇ ਹਿੱਸਾ ਲਿਆ ਜਿਨਾਂ ਵਿੱਚੋਂ ਤਰਨਪ੍ਰੀਤ ਸਿੰਘ ਇੱਕ ਸੀ। ਇਹ ਨੌਜਵਾਨ ਜਿੱਥੇ ਆਪਣਾ ਮਠਿਆਈ ਦਾ ਕਾਰੋਬਾਰ ਸਫਲਤਾ ਪੂਰਵਕ ਕਰ ਰਿਹਾ ਹੈ ਉੱਥੇ ਨਾਲ ਦੀ ਨਾਲ ਆਪਣੇ ਸ਼ੌਂਕ ਵੀ ਪੂਰੇ ਕਰ ਰਿਹਾ। ਤਰਨਪ੍ਰੀਤ ਨੇ ਪੰਜਾਬੀ ਭਾਈਚਾਰੇ ਦਾ ਔਕਲੈਂਡ ਦੀ ਮੈਰਾਥਨ ਵਿੱਚ ਮਾਣ ਵਧਾਇਆ । ਪੰਜਾਬੀ ਦਰਪਣ ਦੀ ਟੀਮ ਨਾਲ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ 21 ਕਿਲੋਮੀਟਰ ਦਾ ਫਾਸਲਾ ਉਹਨਾਂ ਨੇ 2 ਘੰਟੇ 19 ਮਿੰਟ ਵਿੱਚ ਪੂਰਾ ਕੀਤਾ ਤੇ 17000 ਦੀ ਭੀੜ ਵਿੱਚੋਂ 4000 ਵੇ ਨੰਬਰ ਉੱਪਰ ਆ ਕੇ ਖਤਮ ਕੀਤਾ । ਉਹਨਾਂ ਨੇ ਖੁਸ਼ੀ ਪ੍ਰਗਟਾਉਂਦਿਆਂ ਦੱਸਿਆ ਕਿ ਆਪਣੇ ਪੰਜਾਬੀ ਭਾਈਚਾਰੇ ਵਿੱਚੋਂ ਹੋਰ ਵੀ ਬਹੁਤ ਸਾਰੇ ਸਾਥੀ ਸਨ। ਜਿਨ੍ਹਾਂ ਨੇ ਵੱਖ-ਵੱਖ ਸਮੇਂ ਤੇ ਇਸ ਮੈਰਾਥਨ ਨੂੰ ਖਤਮ ਕੀਤਾ। ਉਹਨਾਂ ਨੇ ਆਪਣੇ ਆਪ ਤੇ ਵਿਸ਼ਵਾਸ ਜਿਤਾਉਂਦਿਆਂ ਅਗਲੇ ਸਾਲ ਦੀ ਮੈਰਾਥਨ ਵਿੱਚ 42 ਕਿਲੋਮੀਟਰ ਦਾ ਫਾਸਲਾ ਤੈਅ ਕਰਨ ਦਾ ਪ੍ਰਣ ਕੀਤਾ।



