



ਪ੍ਰਦੀਪ ਚਿੱਜੜ
ਆਕਲੈਂਡ:- 04 ਨਵੰਬਰ 2025
ਹਰਦਿਆਲ ਸਿੰਘ ਪੁਰਹੀਰਾਂ ਦੇ ਸਮੂਹ ਪਰਿਵਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਵਧਾਈਆਂ ਸਾਰੇ ਪੰਜਾਬੀ ਭਾਈਚਾਰੇ ਨੂੰ ਦਿੱਤੀਆਂ ਤੇ ਉਹਨਾਂ ਨੇ ਅੱਜ ਸਵੇਰੇ ਗੁਰਦੁਆਰਾ ਬੇਗਮਪੁਰਾ ਸਾਹਿਬ ਜੀ ਪਾਪਾਕੁਰਾ ਵਿੱਖੇ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪ੍ਰਭਾਤ ਫੇਰੀ ਤੇ ਸ਼ਬਦ ਗਾਇਨ ਕੀਤੇ। ਗੁਰੂ ਘਰ ਦੀ ਕਮੇਟੀ ਦੇ ਪ੍ਰਧਾਨ ਰਾਮ ਸਿੰਘ ਜੀ ਵੱਲੋ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ।
ਭਾਈ ਪ੍ਰਕਾਸ਼ ਸਿੰਘ ਜੀ ਭਾਈ ਗੁਰਦੀਪ ਸਿੰਘ ਜੀ ਭਾਈ ਹਨੀ ਸਿੰਘ ਅਤੇ ਸਾਥੀਆਂ ਨੇ ਕੀਰਤਨ ਗਾਇਨ ਕੀਤਾ । ਗੁਰੂ ਘਰ ਕਮੇਟੀ ਮੈਂਬਰ ਭਾਈ ਰਾਮ ਸਿੰਘ ਜੀ ਭਾਈ ਦਲਵੀਰ ਸਿੰਘ ਜੀ ਅਤੇ ਭਾਈ ਰਾਕੇਸ਼ ਕੁਮਾਰ ਬਿੱਲਾ ਜੀ ਵੱਲੋਂ ਸੰਗਤਾਂ ਦਾ ਧੰਨਵਾਦ ਕੀਤਾ ।



