ਬੱਚਿਆ ਨੂੰ ਸਰਕਾਰੀ ਸਕੀਮ ਅਧੀਨ ਦਿਤੇ ਜਾਣ ਵਾਲੇ ਭੋਜਨ ਦਾ ਮਸਲਾ

ਪ੍ਰਦੀਪ ਚਿੱਜੜ

ਆਕਲੈਂਡ:- 08  ਦਸੰਬਰ  2025

ਪਿਛਲੇ ਕੁੱਝ ਦਿਨਾ ਤੋ Christchurch ਦੇ ਇੱਕ ਸਕੂਲ ਵਿੱਚ  ਬੱਚਿਆ ਨੂੰ ਸਰਕਾਰੀ ਸਕੀਮ ਅਧੀਨ ਦਿਤੇ ਜਾਣ ਵਾਲੇ ਭੋਜਨ  ਦਾ ਮਸਲਾ  ਸੁਲਝ ਨਹੀ  ਰਿਹਾ। ਸਕੂਲ ਪ੍ਰਿੰਸੀਪਲ ਆਪਣੇ ਦਿਤੇ ਹੋਏ ਬਿਆਨ ਉਪਰ ਅੱਜ ਵੀ ਖੜੀ ਹੈ ਕਿ ਬੱਚਿਆ ਦਾ ਖਾਣਾ ਸਕੂਲ ਵਿੱਚ ਨਹੀ ਖਰਾਬ ਹੋਇਆ । ਇਹ ਖਾਣਾ ਬਾਹਰ ਤੋ ਹੀ ਖਰਾਬ ਆਇਆ ਸੀ । ਜਦੋਂ ਕਿ ਡੇਵਿਡ ਸੀਮੋਰ ਹੁਣਾ ਦਾ ਕਹਿਣਾ ਕਿ ਸਕੂਲ ਪ੍ਰਿੰਸੀਪਲ ਵਿਵਾਦ ਪੈਦਾ ਕਰ ਰਹੀ ਹੈ । ਖਾਣਿਆਂ ਨੂੰ ਲੈ ਕੇ ਦੋਵਾਂ ਵਿੱਚ ਬਹਿਸ ਛਿੜ ਗਈ ਹੈ। ਹਏਆਟਾ ਕਮਿਊਨਿਟੀ ਕੈਂਪਸ (Haeata Community Campus) ਵਿੱਚ ਬੱਚਿਆਂ ਨੂੰ ਦਿੱਤੇ ਗਏ ਖਰਾਬ ਖਾਣੇ ਦੇ ਮਾਮਲੇ ਨੇ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਹੈ।