ਆਕਲੈਂਡ ਦੀਆਂ  ਰੇਲ  ਸੇਵਾਵਾ ਕੁੱਝ  ਸਮੇ ਲਈ ਬੰਦ ਰਹਿਣਗੀਆਂ

ਪ੍ਰਦੀਪ ਚਿੱਜੜ

ਆਕਲੈਂਡ :- 10 ਦਸੰਬਰ 2025

ਆਕਲੈਂਡ ਦੀਆਂ  ਰੇਲ  ਸੇਵਾਵਾ  ਅਗਲੇ ਸਾਲ ਤੋ  ਲਗਭਗ ਇੱਕ ਮਹੀਨੇ ਲਈ ਬੰਦ ਰਹਿਣਗੀਆਂ।
ਅਗਲੇ ਸਾਲ ਦੇ ਪਹਿਲੇ ਮਹੀਨੇ ਦੇ ਜ਼ਿਆਦਾਤਰ ਹਿੱਸੇ ਲਈ ਰੇਲਾ ਬੰਦ ਰਹਿਣਗੀਆਂ।
ਇਕ ਸਾਂਝੇ ਬਿਆਨ ਵਿੱਚ ਆਕਲੈਂਡ ਟ੍ਰਾਂਸਪੋਰਟ ਅਤੇ ਕੀਵੀ ਰੇਲ ਨੇ ਕਿਹਾ ਕਿ ਯਾਤਰੀਆਂ ਨੂੰ 2026 ਦੇ ਦੂਜੇ ਅੱਧ ਵਿੱਚ ਖੁਲ੍ਹਣ ਵਾਲੀ ਬਹੁਤ ਉਮੀਦਾਂ ਵਾਲੀ ਸਿਟੀ ਰੇਲ ਲਿੰਕ (CRL) ਤੋਂ ਪਹਿਲਾਂ ਹੋਰ ਰੇਲ ਨੈੱਟਵਰਕ ਬੰਦਸ਼ਾਂ ਵੀ ਲੱਗ ਸਕਦੀਆ।
ਸਭ ਤੋਂ ਪਹਿਲੀ ਬੰਦਸ਼ 27 ਦਸੰਬਰ ਤੋਂ 28 ਜਨਵਰੀ ਤੱਕ ਇੱਕ ਮਹੀਨੇ ਲਈ ਹੋਵੇਗੀ।
ਕੁਝ ਦੱਖਣੀ, ਪੂਰਬੀ ਅਤੇ ਓਨਿਹੰਗਾ ਲਾਈਨ ਸੇਵਾਵਾਂ 19 ਜਨਵਰੀ ਤੋਂ 29 ਜਨਵਰੀ ਤੱਕ ਮੁੜ ਚਲਣਗੀਆਂ, ਪਰ ਉਸ ਤੋਂ ਬਾਅਦ ਫਿਰ ਦੋ ਦਿਨਾਂ ਲਈ ਬੰਦ ਰਹਿਣਗੀਆਂ।
ਇਹ ਕੰਮ ਸਿਟੀ ਰੇਲ ਲਿੰਕ ਨੂੰ ਚਲਾਉਣ ਲਈ ਬਹੁਤ ਜ਼ਰੂਰੀ ਹੈ । ਟ੍ਰੇਨਾਂ ਦੀ ਥਾਂ ਵਾਧੂ ਬੱਸਾਂ ਚਲਾਈਆਂ ਜਾਣਗੀਆਂ, ਜਿਸ ਵਿੱਚ ਦੱਖਣੀ ਲਾਈਨ ਲਈ ਐਕਸਪ੍ਰੈਸ ਬੱਸਾਂ ਵੀ ਸ਼ਾਮਲ ਹੋਣਗੀਆਂ।