ਪ੍ਰਦੀਪ ਚਿੱਜੜ
ਆਕਲੈਂਡ:- 06 ਦਸੰਬਰ 2025
ਮਹਿਫ਼ਲ ਮੀਡੀਆ ਪ੍ਰੋਡਕਸ਼ਨ ਵੱਲੋਂ ਲੋਹੜੀ ਮੇਲੇ ਦਾ ਪੋਸਟਰ ਰਿਲੀਜ਼ ਕਰਨ ਤੋ ਪਹਿਲਾ ASSOCIATION ਦੇ ਪ੍ਰਧਾਨ ਕਰਨੈਲ ਬੱਧਣ ਹੁਣਾ ਨੇ ਪ੍ਰੋਗਰਾਮ ਦਾ ਆਗਾਜ਼ ਕੀਤਾ ਤੇ ਸਾਰੇ ਆਏ ਹੋਏ ਪਤਵੰਤੇ ਸੱਜਣਾ ਦਾ ਧੰਨਵਾਦ ਕੀਤਾ
ਤੇ ਆਉਣ ਵਾਲੇ ਸਮੇਂ ਦੇ ਵਿੱਚ ਕਰਵਾਏ ਜਾਣ ਵਾਲੇ ਐਸੋਸੀਏਸ਼ਨ ਦੇ ਪ੍ਰੋਗਰਾਮਾਂ ਬਾਰੇ ਸਾਂਝ ਵੀ ਪਾਈ । ਪੰਜਾਬੀ ਭਾਈਚਾਰੇ ਦੇ ਵਿੱਚੋਂ ਕੁਝ ਨਾਮਵਰ ਸ਼ਖਸ਼ੀਅਤਾਂ ਨੇ ਸ਼ਿਰਕਤ ਕੀਤੀ। ਰੇਡੀਓ ਤੇ ਪ੍ਰਿੰਟ ਮੀਡੀਆ ਤੋਂ ਨਵਤੇਜ ਰੰਧਾਵਾ, ਨਰਿੰਦਰ ਸਿੰਗਲਾ, ਲਾਡੀ ਪਟਿਆਲਾ, ਪ੍ਰਦੀਪ, ਹੈਰੀ ਹੁਣਾ ਨੇ ਹਾਜ਼ਰੀ ਲਗਵਾਈ। ਇਹਨਾਂ ਸਾਰੇ ਮੀਡੀਆ ਵਾਲਿਆਂ ਨੇ ਆਪੋ ਆਪਣੇ ਵਿਚਾਰ ਵੀ ਦਿੱਤੇ। ਪੰਜਾਬੀ ਲੇਖਕ, ਗੀਤਕਾਰ ਸੱਤਾ ਵੈਰੋਵਾਲੀਆਂ ਨੇ ਵੀ ਹਾਜ਼ਰੀ ਲਗਵਾਈ। ਦੋ ਗੀਤਾਂ ਦੀ ਸਾਂਝ ਵੀ ਪਾਈ। ਅਖੀਰ ਵਿੱਚ ਕਰਨੈਲ ਬੱਧਨ ਹੋਣਾ ਨੇ ਮੀਡੀਆ ਰਾਹੀਂ ਸਾਰੇ ਪੰਜਾਬੀ ਭਾਈਚਾਰੇ ਨੂੰ ਇਸ ਲੋਹੜੀ ਮੇਲੇ ਉੱਪਰ ਆਉਣ ਦਾ ਸੱਦਾ ਦਿੱਤਾ।










