ਪ੍ਰਦੀਪ ਚਿੱਜੜ
ਆਕਲੈਂਡ:- 06 ਦਸੰਬਰ 2025
ਡਾ. ਬੀ.ਆਰ. ਅੰਬੇਡਕਰ (14 ਅਪ੍ਰੈਲ 1891 – 6 ਦਸੰਬਰ 1956),
ਹਰ ਸਾਲ 6 ਦਸੰਬਰ ਨੂੰ ਭਾਰਤ ਰਤਨ ਡਾ. ਭੀਮਰਾਓ ਰਾਮ ਜੀ ਅੰਬੇਡਕਰ ਜੀ ਦੀ ਪੁਣਯਤਿਥੀ ਨੂੰ ਯਾਦ ਕੀਤਾ ਜਾਦ ਕੀਤਾ ਜਾਦਾ ਹੈ।
ਭਾਰਤੀ ਸੰਵਿਧਾਨ ਦੇ ਮੁੱਖ ਸ਼ਿਲਪਕਾਰ ਡਾ. ਬੀ.ਆਰ. ਅੰਬੇਡਕਰ ਦਾ 6 ਦਸੰਬਰ 1956 ਨੂੰ ਦਿੱਲੀ ਵਿੱਚ ਅੰਤਿਮ ਯਾਤਰਾ ਪੂਰੀ ਕੀਤੀ । ਇਹ ਦਿਨ ਉਨ੍ਹਾਂ ਦੇ ਸਮਾਜ ਲਈ ਕੀਤੇ ਵਿਸ਼ਾਲ ਯੋਗਦਾਨ, ਸਮਾਜਕ ਨਿਆਂ, ਸਮਾਨਤਾ ਅਤੇ ਭਾਰਤ ਵਿੱਚ ਜਾਤੀ ਆਧਾਰਿਤ ਭੇਦਭਾਵ ਦੇ ਖ਼ਾਤਮੇ ਲਈ ਉਨ੍ਹਾਂ ਦੀ ਅਟੱਲ ਲੜਾਈ ਨੂੰ ਸਨਮਾਨ ਦੇਣ ਲਈ ਮਨਾਇਆ ਜਾਂਦਾ ਹੈ।
“ਮਹਾਪਰਿਨਿਰਵਾਣ” ਦਾ ਅਰਥ ਹੈ — ਮੌਤ ਤੋਂ ਬਾਅਦ ਦਾ ਨਿਰਵਾਣ, ਅਰਥਾਤ ਜਨਮ–ਮਰਨ ਦੇ ਚੱਕਰ ਤੋਂ ਮੁਕਤੀ ਦਾ ਅੰਤਿਮ ਦਰਜਾ। ਕਿਉਂਕਿ ਡਾ. ਆੰਬੇਡਕਰ ਨੇ ਆਪਣੀ ਮੌਤ ਤੋਂ ਥੋੜ੍ਹਾ ਸਮਾਂ ਪਹਿਲਾਂ ਬੁੱਧ ਧਰਮ ਅੰਗੀਕਾਰ ਕੀਤਾ ਸੀ ਅਤੇ ਉਹ ਦਲਿਤ ਬੌਧ ਅੰਦੋਲਨ ਦੇ ਪ੍ਰੇਰਕ ਸਨ, ਇਸ ਲਈ ਉਨ੍ਹਾਂ ਦੇ ਅਨੁਯਾਈ ਮੰਨਦੇ ਹਨ ਕਿ ਉਨ੍ਹਾਂ ਨੇ ਇਸ ਅਵਸਥਾ ਨੂੰ ਪ੍ਰਾਪਤ ਕੀਤਾ — ਇਸੇ ਕਰਕੇ ਇਸ ਦਿਨ ਨੂੰ ਮਹਾਪਰਿਨਿਰਵਾਣ ਦਿਵਸ ਕਿਹਾ ਜਾਂਦਾ ਹੈ।
ਹਰ ਸਾਲ ਲੱਖਾਂ ਲੋਕ ਸਾਰੇ ਭਾਰਤ ਵਿੱਚ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕਰਦੇ ਹਨ। ਨਿਊਜ਼ੀਲੈਂਡ ਤੋ AMBEDKAR SPORTS AND CULTURE CLUB ਦੀ ਸਮੂਹ ਟੀਮ ਵਲੋ ਨਮਨ।



