
ਪ੍ਰਦੀਪ ਚਿੱਜੜ
ਆਕਲੈਂਡ: 22 ਨਵੰਬਰ 2025
ਨਿਊਜ਼ੀਲੈਂਡ ਦੀ ਨਾਗਰਿਕਤਾ ਅਰਜ਼ੀ ਫੀਸਾਂ ਵਿੱਚ 21ਨਵੰਬਰ2025 ਤੋ ਵੱਡਾ ਵਾਧਾ ਹੋਇਆ।ਵੱਡਿਆਂ ਲਈ ਨਾਗਰਿਕਤਾ ਦੀ ਅਰਜ਼ੀ ਦੀ ਫੀਸ $470.20 ਤੋਂ ਵੱਧ ਕੇ $560 ਹੋ ਗਈ ਅਤੇ16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਫੀਸ $235.10 ਤੋਂ ਵੱਧ ਕੇ $280 ਹੋ ਗਈ।
ਜੋ ਨਵੇ ਲੋਕ ਨਾਗਰਿਕਤਾ ਲਈ ਅਰਜ਼ੀ ਦੇਣਗੇ, ਉਹਨਾਂ ਨੂੰ 21 ਨਵੰਬਰ 2025 ਤੋਂ ਨਵੀਆਂ ਵਧੀਆ ਹੋਈਆ ਫੀਸਾਂ ਅਦਾ ਕਰਨੀਆਂ ਪੈਣਗੀਆਂ। ਇਹ ਵੱਡਾ ਵਾਧਾ ਪਿਛਲੇ ਵੀਹ ਸਾਲਾਂ ਵਿੱਚ ਪਹਿਲੀ ਵਾਰ ਹੋ ਰਿਹਾ ਹੈ।



