

ਪ੍ਰਦੀਪ ਚਿੱਜੜ
ਆਕਲੈਂਡ: 22 ਨਵੰਬਰ 2025
ਮੈਡੀਕਲ ਕਰਮਚਾਰੀਆਂ ਦੀ ਹੜਤਾਲ ਤੋ ਬਾਅਦ ਅੱਗ ਬੁਝਾਉਣ ਵਾਲਿਆ ਨੇ ਕੱਲ ਇਕ ਘੰਟੇ ਵਸਤੇ ਕੰਮ ਬੰਦ ਕੀਤਾ ਜਿਸ ਕਾਰਨ ਕੁੱਝ ਲੋਕਾ ਨੂੰ ਲੋੜੀਂਦੀ ਸਹਾਇਤਾ ਨਹੀ ਮਿਲੀ। ਹੁਣ ਏਅਰ ਨਿਊਜ਼ੀਲੈਂਡ ਦੇ ਕੈਬਿਨ ਕਰਮਚਾਰੀਆ ਦੀ ਹੜਤਾਲ ਕਾਰਨ ਬਹੁਤ ਸਾਰੇ ਲੋਕ ਪ੍ਰੇਸ਼ਾਨ ਹੋਣਗੇ। NZME ਏਅਰ ਨਿਊਜ਼ੀਲੈਂਡ ਦੇ ਦੋ ਯੂਨੀਅਨਾਂ ਨਾਲ ਸੰਬੰਧਤ ਕੈਬਿਨ ਕਰਮਚਾਰੀ 8 ਦਸੰਬਰ ਨੂੰ ਹੜਤਾਲ ਕਰਨ ਲਈ ਤਿਆਰ ਹਨ।
ਨਿਊਜ਼ੀਲੈਂਡ ਫਲਾਈਟ ਅਟੈਂਡੈਂਟਸ ਐਸੋਸੀਏਸ਼ਨ (FAANZ), ਜੋ ਏਅਰ ਨਿਊਜ਼ੀਲੈਂਡ ਦੇ 1000 ਫਲਾਈਟ ਅਟੈਂਡੈਂਟਾਂ ਦੀ ਨੁਮਾਇੰਦਗੀ ਕਰਦੀ ਹੈ, ਅਤੇ ਲਗਭਗ 1250 ਕੈਬਿਨ ਕਰਮਚਾਰੀ ਜੋ E tū ਯੂਨੀਅਨ ਨਾਲ ਜੁੜੇ ਹੋਏ ਹਨ, ਦੋਵਾਂ ਨੇ ਕਿਹਾ ਹੈ ਕਿ ਉਹ ਤਨਖ਼ਾਹ ਅਤੇ ਕੰਮ ਦੀਆਂ ਸ਼ਰਤਾਂ ਨੂੰ ਲੈ ਕੇ ਉਦਯੋਗਿਕ ਕਾਰਵਾਈ ਕਰਨਗੇ।


