Black Caps v West Indies ਤੀਸਰਾ ਮੈਚ ਵੀ NZ TEAM ਨੇ ਆਪਣੇ ਨਾਮ ਕੀਤਾ

ਪ੍ਰਦੀਪ ਚਿੱਜੜ

ਆਕਲੈਂਡ:- 22 ਨਵੰਬਰ 2025

ਹੈਮਿਲਟਨ ਵਿੱਚ ਵੈਸਟ ਇੰਡੀਜ਼ ਵਿਰੁੱਧ ਨਿਊਜ਼ੀਲੈਂਡ ਨੇ ਇੱਕ ਦਿਨਾ ਸੀਰੀਜ਼ ਵਿੱਚ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ। ਨਿਊਜ਼ੀਲੈਂਡ ਦੀ ਟੀਮ ਕੇਵਲ 162 ਦੋੜਾ ਦੇ ਲਕਸ਼ ਦਾ ਪਿੱਛਾ ਕਰਨ ਉਤਰੀ ਟੀਮ ਦੀ ਸ਼ੁਰੂਆਤ ਬਹੁਤ ਖਰਾਬ ਰਹੀ। ਮਾਰਕ ਚੈਪਮੈਨ ਅਤੇ ਮਾਈਕਲ ਬ੍ਰੇਸਵੈੱਲ ਨੇ ਪਾਰੀ ਨੂੰ ਭਾਲਿਆ। ਮਾਰਕ ਚੈਪਮੈਨ  ਅਤੇ ਬ੍ਰੇਸਵੈੱਲ ਨੇ 48 ਗੇਂਦਾਂ ‘ਤੇ 75 ਦੋੜਾ ਦੀ ਸਾਂਝ ਪਾਈ । ਚੈਪਮੈਨ  63 ਗੇਂਦਾਂ ‘ਤੇ 64 ਰਨ ਬਣਾ ਕੇ ਆਉਟ ਹੋਇਆ । ਮਾਈਕਲ ਬ੍ਰੇਸਵੈੱਲ 40 ਦੋੜਾ  ਨਾਲ  ਨਾਬਾਦ ਰਿਹਾ।
ਹੁਣ ਦੋਵੇਂ ਟੀਮਾਂ ਦਾ ਧਿਆਨ ਲਾਲ ਗੇਂਦ ਕ੍ਰਿਕਟ ਵੱਲ ਹੈ।  ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਟੈਸਟ 2 ਦਸੰਬਰ ਨੂੰ ਕ੍ਰਾਈਸਟਚਰਚ ਵਿੱਚ ਸ਼ੁਰੂ ਹੋਵੇਗਾ।