IND vs ENG Semi-Final  ਦਾ ਦੂਸਰਾ ਮੁਕਾਬਲਾ

ਭਾਰਤ ਨੇ ਕੀਤਾ final  ਵਿੱਚ  ਪ੍ਰਵੇਸ਼।

ਪ੍ਰਦੀਪ ਚਿੱਜੜ

ਆਕਲੈਂਡ  :-  06 ਮਾਰਚ  2026

T20 ਵਰਲਡ ਕੱਪ 2026 ਸੈਮੀਫਾਈਨਲ ਵਿੱਚ ਭਾਰਤ ਨੇ ਇੰਗਲੈਂਡ ਨੂੰ 7 ਦੌੜਾਂ ਨਾਲ ਹਰਾਕੇ ਫਾਈਨਲ ਵਿੱਚ ਜਗ੍ਹਾ ਬਣਾਈ
IND vs ENG, T20 ਵਰਲਡ ਕੱਪ 2026 ਸੈਮੀਫਾਈਨਲ: ਸੰਜੂ ਸੈਮਸਨ, ਹਾਰਦਿਕ ਪੰਡਿਆ, ਜਸਪ੍ਰੀਤ ਬੁਮਰਾਹ ਅਤੇ ਅਕਸ਼ਰ ਪਟੇਲ ਇਸ ਮੈਚ ਦੇ ਹੀਰੋ ਰਹੇ, ਜਿਨ੍ਹਾਂ ਦੀ ਬਿਹਤਰੀਨ ਪ੍ਰਦਰਸ਼ਨ ਨਾਲ ਭਾਰਤ ਨੇ ਮੁੰਬਈ ਵਿੱਚ ਖੇਡੇ ਗਏ ਰੋਮਾਂਚਕ ਸੈਮੀਫਾਈਨਲ ਵਿੱਚ ਇੰਗਲੈਂਡ ਨੂੰ 7 ਦੌੜਾਂ ਨਾਲ ਹਰਾਇਆ।
ਦਿਲਚਸਪ ਸੈਮੀਫਾਈਨਲ ਵਿੱਚ ਭਾਰਤ ਨੇ   ਇੰਗਲੈਂਡ ਨੂੰ 7 ਦੌੜਾਂ ਨਾਲ ਹਰਾ ਕੇ T20 ਵਰਲਡ ਕੱਪ 2026 ਦੇ ਫਾਈਨਲ ਵਿੱਚ ਦਾਖਲਾ ਕਰ ਲਿਆ ਹੈ।
ਸੰਜੂ ਸੈਮਸਨ ਨੇ 42 ਗੇਂਦਾਂ ਵਿੱਚ 89 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਹੋਰ ਖਿਡਾਰੀਆਂ ਦੀਆਂ ਛੋਟੀਆਂ ਪਰ ਮਹੱਤਵਪੂਰਨ ਪਾਰੀਆਂ ਦੀ ਮਦਦ ਨਾਲ ਭਾਰਤ ਨੇ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ‘ਤੇ 253 ਦੌੜਾਂ ਬਣਾਈਆਂ। ਇੰਗਲੈਂਡ ਦੇ ਕਪਤਾਨ ਹੈਰੀ ਬਰੂਕ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। 253 ਦੇ ਵੱਡੇ ਲਕਸ਼  ਦੇ ਜਵਾਬ ਵਿੱਚ ਇੰਗਲੈਂਡ ਦੀ ਟੀਮ ਅੰਤ ਤੱਕ ਲੜਦੀ ਰਹੀ, ਜਿਸ ਵਿੱਚ 22 ਸਾਲਾ ਜੈਕਬ ਬੈਥਲ ਨੇ 48 ਗੇਂਦਾਂ ਵਿੱਚ ਸ਼ਾਨਦਾਰ 105 ਦੌੜਾਂ ਬਣਾਈਆਂ। ਆਖਰੀ ਓਵਰਾਂ ਵਿੱਚ ਜਸਪ੍ਰੀਤ ਬੁਮਰਾ ਅਤੇ ਹਾਰਦਿਕ ਪੰਡਿਆ ਦੀ ਸ਼ਾਨਦਾਰ ਗੇਂਦਬਾਜ਼ੀ ਅਤੇ ਅਕਸ਼ਰ ਪਟੇਲ ਦੀ ਬੇਹਤਰੀਨ ਫੀਲਡਿੰਗ ਨੇ ਭਾਰਤ ਨੂੰ ਜਿੱਤ ਦਿਵਾਈ।
ਹੁਣ ਭਾਰਤ ਐਤਵਾਰ ਨੂੰ ਫਾਈਨਲ ਵਿੱਚ ਨਿਊਜ਼ੀਲੈਂਡ ਦਾ ਸਾਹਮਣਾ ਕਰੇਗਾ।