
ਪ੍ਰਦੀਪ ਚਿੱਜੜ
ਨਿਊਜ਼ੀਲੈਂਡ :- 05 ਮਾਰਚ 2026
ਮੱਧ ਪੂਰਬ ਵਿੱਚ ਫਸੇ ਹੋਏ ਨਿਊਜ਼ੀਲੈਂਡ ਨਾਗਰਿਕਾ ਫਿਕਰ , evacuation ਮਿਸ਼ਨ ਲਈ NZDF ਤਿਆਰ।
ਮੱਧ ਪੂਰਬ ਵਿੱਚ ਜੰਗ ਕਾਰਨ ਫਸੇ ਨਿਊਜ਼ੀਲੈਂਡ ਦੇ ਨਾਗਰਿਕਾਂ ਨੂੰ ਸੁਰੱਖਿਅਤ ਥਾਂ ‘ਤੇ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ ਕਿਉਂਕਿ ਸਰਕਾਰ ਸੰਭਾਵਿਤ ਨਾਗਰਿਕ evacuation ਦੀ ਕਾਰਵਾਈਆਂ ਲਈ ਤਿਆਰੀ ਕਰ ਰਹੀ ਹੈ।
ਵਿਦੇਸ਼ ਮੰਤਰੀ ਵਿੰਸਟਨ ਪੀਟਰਜ਼ ਨੇ ਕਿਹਾ ਕਿ ਅਧਿਕਾਰੀ “ਤੇਜ਼ੀ ਨਾਲ ਬਦਲਦੇ, ਖ਼ਤਰਨਾਕ ਅਤੇ ਜਟਿਲ” ਸੁਰੱਖਿਆ ਮਾਹੌਲ ਵਿੱਚ ਨਾਗਰਿਕਾਂ ਦੀ ਮਦਦ ਕਰਨ ਲਈ ਹਰ ਵਿਕਲਪ ਦੀ ਜਾਂਚ ਕਰ ਰਹੇ ਹਨ।
ਹਵਾਈ ਖੇਤਰ ਬੰਦ ਹੋਣ ਅਤੇ ਜ਼ਿਆਦਾਤਰ ਵਪਾਰਕ ਉਡਾਣਾਂ ਰੱਦ ਹੋਣ ਕਾਰਨ, ਨਿਊਜ਼ੀਲੈਂਡ ਨੇ ਕੌਂਸੁਲਰ ਸਟਾਫ਼ ਅਤੇ ਨਿਊਜ਼ੀਲੈਂਡ ਡਿਫੈਂਸ ਫੋਰਸ (NZDF) ਦੇ ਦੋ C-130J ਜਹਾਜ਼ ਮੱਧ ਪੂਰਬ ਵੱਲ ਪਹਿਲਾਂ ਹੀ ਭੇਜ ਦਿੱਤੇ ਹਨ ਤਾਂ ਜੋ ਹਾਲਾਤ ਠੀਕ ਹੋਣ ‘ਤੇ evacuation ਕੀਤਾ ਜਾ ਸਕੇ।
ਵਿੰਸਟਨ ਪੀਟਰਜ਼ ਨੇ ਕਿਹਾ ਕਿ ਸਰਕਾਰ ਦਾ ਮੁੱਖ ਧਿਆਨ ਖੇਤਰ ਵਿੱਚ ਮੌਜੂਦ ਲੋਕਾਂ ਦੀ ਸੰਭਵ ਮਦਦ ਕਰਨਾ ਹੈ।
ਉਨ੍ਹਾਂ ਨੇ ਕਿਹਾ, “ਅਸੀਂ ਇਹ ਨਹੀਂ ਕਹਿ ਸਕਦੇ ਕਿ ਨਾਗਰਿਕ evacuation ਕਾਰਵਾਈ ਕਦੋਂ ਜਾਂ ਕਿਵੇਂ ਸੰਭਵ ਹੋਵੇਗੀ, ਪਰ ਅਸੀਂ ਚਾਹੁੰਦੇ ਹਾਂ ਕਿ ਜਦੋਂ ਵੀ ਹਾਲਾਤ ਇਜਾਜ਼ਤ ਦੇਣ, ਅਸੀਂ ਪੂਰੀ ਤਰ੍ਹਾਂ ਤਿਆਰ ਹੋਈਏ।”
ਸਰਕਾਰ ਇਸ ਵੇਲੇ ਵਪਾਰਕ ਏਅਰਲਾਈਨਾਂ ਨਾਲ ਚਾਰਟਰ ਵਿਕਲਪਾਂ ‘ਤੇ ਚਰਚਾ ਕਰ ਰਹੀ ਹੈ ਅਤੇ ਅੰਤਰਰਾਸ਼ਟਰੀ ਕੌਂਸੁਲ ਸਾਥੀਆਂ ਨਾਲ ਵੀ ਕੰਮ ਕਰ ਰਹੀ ਹੈ।
ਰੱਖਿਆ ਮੰਤਰੀ ਜੂਡਿਥ ਕੋਲਿੰਸ ਨੇ ਕਿਹਾ ਕਿ C-130J ਜਹਾਜ਼ਾਂ ਦੀ ਤਾਇਨਾਤੀ ਨਿਊਜ਼ੀਲੈਂਡ ਦੀ ਐਮਰਜੈਂਸੀ ਯੋਜਨਾ ਦਾ ਮਹੱਤਵਪੂਰਨ ਹਿੱਸਾ ਹੈ।
ਉਨ੍ਹਾਂ ਨੇ ਕਿਹਾ, “ਨਿਊਜ਼ੀਲੈਂਡ ਡਿਫੈਂਸ ਫੋਰਸ ਅਤੇ ਵਿਦੇਸ਼ ਮਾਮਲੇ ਵਿਭਾਗ ਦਾ ਸਟਾਫ਼ ਇਸ ਸਥਿਤੀ ਵਿੱਚ ਬਹੁਤ ਅਹਿਮ ਭੂਮਿਕਾ ਨਿਭਾ ਰਹੇ ਹਨ, ਵਿਦੇਸ਼ਾਂ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਨਿਊਜ਼ੀਲੈਂਡਰਾਂ ਦੀ ਮਦਦ ਲਈ ਅੱਗੇ ਆ ਰਹੇ ਹਨ।”


