Hamilton  ਜਿਲਾ ਅਦਾਲਤ   ਵਲੋ  ਇਕ ਕਾਰੋਬਾਰੀ ਨੂੰ ਘਰ ਵਿੱਚ ਨਜ਼ਰਬੰਦੀ ਦੀ ਸਜ਼ਾ ਸੁਣਾਈ।

ਪ੍ਰਦੀਪ ਚਿੱਜੜ

ਆਕਲੈਂਡ:- 18 ਦਸੰਬਰ 2025

ਇਕ ਕਾਰੋਬਾਰੀ ਮਾਲਕ ਜਿਸ ਨੇ ਕਰਮਚਾਰੀਆਂ ਨੂੰ ਲਗਭਗ $50,000 ਤਨਖ਼ਾਹ ਨਹੀਂ ਦਿੱਤੀ । ਬੁੱਧਵਾਰ ਨੂੰ ਹੈਮਿਲਟਨ ਜ਼ਿਲ੍ਹਾ ਅਦਾਲਤ ਵਿੱਚ ਸਜ਼ਾ ਸੁਣਾਈ ਗਈ।
ਪ੍ਰਵਾਸੀਆਂ ਦੇ ਸ਼ੋਸ਼ਣ ਨਾਲ ਸਬੰਧਤ ਉਲੰਘਣਾ ਲਈ ਹੈਮਿਲਟਨ ਜ਼ਿਲ੍ਹਾ ਅਦਾਲਤ ਵੱਲੋਂ 11 ਮਹੀਨਿਆਂ ਦੀ ਘਰ ਵਿੱਚ ਨਜ਼ਰਬੰਦੀ ਦੀ ਸਜ਼ਾ ਸੁਣਾਈ ਗਈ ਹੈ।
ਸਨੇਹਾ ਪਟੇਲ, ਜਿਸ ਨੇ ਆਕਲੈਂਡ ਅਤੇ ਹੈਮਿਲਟਨ ਵਿੱਚ ਕਈ ਕਾਰੋਬਾਰ ਚਲਾਏ, ਨੂੰ ਕਈ ਦੋਸ਼ਾਂ ਵਿੱਚ ਦੋਸ਼ੀ ਪਾਇਆ ਗਿਆ। ਜਿਸ ਵਿੱਚ ਛੇ ਮਾਮਲੇ ਗੈਰਕਾਨੂੰਨੀ ਜਾਂ ਅਸਥਾਈ ਕਰਮਚਾਰੀਆਂ ਦਾ ਸ਼ੋਸ਼ਣ ਕਰਨ ਦੇ, ਦੋ ਮਾਮਲੇ ਗੈਰਕਾਨੂੰਨੀ ਰੋਜ਼ਗਾਰ ਵਿੱਚ ਮਦਦ ਕਰਨ ਅਤੇ ਉਕਸਾਉਣ ਦੇ, ਅਤੇ ਇੱਕ ਮਾਮਲਾ ਇਮੀਗ੍ਰੇਸ਼ਨ ਨਿਊਜ਼ੀਲੈਂਡ ਨਾਲ ਜੁੜਿਆ ਹੋਇਆ ਹੈ।
Hamilton ਜਿਲਾ ਅਦਾਲਤ ਨੇ  ਹੁਕਮ ਸੁਣਾਇਆ ਕਿ   ਪੀੜਤਾਂ ਨੂੰ ਕੁੱਲ $49,858.96 ਮੁਆਵਜ਼ੇ ਦੇ ਤੌਰ ‘ਤੇ ਅਦਾ ਕੀਤਾ ਜਾਵੇ। ਇਹ ਮਾਮਲਾ ਪੰਜ ਸਾਲ ਦੀ ਜਾਂਚ ਤੋਂ ਬਾਅਦ ਸਾਹਮਣੇ ਆਇਆ ਹੈ। ਜਿਸ ਵਿੱਚ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇ ਬਿਆਨ ਅਨੁਸਾਰ, ਪਟੇਲ ਵੱਲੋਂ 2018 ਤੋਂ 2019 ਦੇ ਵਿਚਕਾਰ ਕਰਮਚਾਰੀਆਂ ਨਾਲ ਕੀਤੀ ਗਈ ਬਦਸਲੂਕੀ ਦਾ ਖੁਲਾਸਾ ਹੋਇਆ। ਪਟੇਲ ਨੇ ਘੱਟੋ-ਘੱਟ ਮਜ਼ਦੂਰੀ ਐਕਟ 1983 ਦੇ ਤਹਿਤ ਤਿੰਨ ਕਰਮਚਾਰੀਆਂ ਨੂੰ ਲਗਭਗ $41,000 ਦੀ ਤਨਖ਼ਾਹ ਨਹੀਂ ਦਿੱਤੀ ਸੀ, ਅਤੇ  Holiday ਐਕਟ 2003 ਤਹਿਤ ਹੋਰ $9,000 ਦੀਆਂ ਛੁੱਟੀਆਂ ਦੀ ਰਕਮ ਵੀ ਨਹੀਂ ਦਿੱਤੀ ਸੀ। ਉਸਨੇ ਜਾਣ-ਬੁੱਝ ਕੇ ਇੱਕ ਵਿਅਕਤੀ ਨੂੰ ਨਿਊਜ਼ੀਲੈਂਡ ਵਿੱਚ ਗੈਰਕਾਨੂੰਨੀ ਤੌਰ ‘ਤੇ ਰਹਿਣ ਵਿੱਚ ਮਦਦ ਕੀਤੀ ਅਤੇ ਵੀਜ਼ਾ ਅਰਜ਼ੀ ਦੀ ਪ੍ਰਕਿਰਿਆ ਅੱਗੇ ਵਧਾਉਣ ਲਈ ਝੂਠੀ ਜਾਣਕਾਰੀ ਵੀ ਦਿੱਤੀ ਸੀ।