ਡਾਕਟਰ ਅੰਬੇਡਕਰ ਜੀ ਦਾ 69 ਵਾਂ ਪ੍ਰੀਨਿਰਵਾਣ ਦਿਵਸ

ਪ੍ਰਦੀਪ ਚਿੱਜ਼ੜ

ਆਕਲੈਂਡ:- 20 ਦਸੰਬਰ  2025

ਅੰਬੇਡਕਰ ਮਿਸ਼ਨ ਸੋਸਾਇਟੀ NZ ਵੱਲੋਂ ਅੱਜ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ 69 ਵਾਂ ਪ੍ਰੀਨਿਰਵਾਣ ਦਿਵਸ Franklin: The Centre Pukekohe ਵਿਖੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ
ਪੂਰੀ ਸੰਗਤ ਵੱਲੋਂ ਬਾਬਾ ਸਾਹਿਬ ਨੂੰ ਕੋਟਿ ਕੋਟਿ ਨਮਨ ਸ਼ਰਧਾਂਜਲੀ ਦਿੱਤੀ ਗਈ । ਸੱਭ ਤੋਂ ਪਹਿਲਾਂ ਸੈਕਟਰੀ ਰੇਸ਼ਮ ਕਰੀਮਪੁਰੀ ਵੱਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ। ਉਪਰੰਤ  ਕੈਂਡਲ ਲਾਈਟ ਇੰਡੀਆ ਤੋ ਆਏ ਹੋਏ ਮਹਿਮਾਨ ਪਰਮਜੀਤ ਵਿਰਦੀ ਜੀ ਦੁਆਰਾ ਕੀਤੀ ਗਈ ਅਤੇ ਬੁੱਧ ਵੰਧਨਾ ਵਾਈਸ ਸੈਕਟਰੀ ਰਾਕੇਸ਼ ਕੁਮਾਰ ਜੀ ਦੁਆਰਾ ਕੀਤੀ ਗਈ ।
ਪ੍ਰਧਾਨ ਮਹਿੰਦਰਪਾਲ ਡੱਲੀ ਹੁਣਾ  ਵਲੋ ਬਾਬਾ ਸਾਹਿਬ ਦੀ ਜੀਵਨੀ ਬਾਰੇ ਸੰਖੇਪ ਜਾਣਕਾਰੀ ਦਿੱਤੀ ਗਈ । ਚਾਹ, ਪਕੌੜਿਆ ਅਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ । ਜਿਸ ਵਿਚ ਸ਼੍ਰੀ ਗੁਰੂ ਰਵਿਦਾਸ ਸਭਾ ਬੌਂਬੇ ਹਿੱਲ   ਵਲੋ  ਸੇਵਾ ਨਿਭਾਈ ਗਈ । ਅੰਬੇਡਕਰ ਮਿਸ਼ਨ ਸੋਸਾਇਟੀ ਦੀ ਪੂਰੀ ਪ੍ਰਬੰਧਕ ਕਮੇਟੀ ਵਲੋਂ ਉਨ੍ਹਾ ਦਾ ਧੰਨਵਾਦ ਕੀਤਾ ਗਿਆ , ਲੰਗਰ ਦੇ ਮੁੱਖ ਸੇਵਾਦਾਰ: ਪਿਆਰਾ ਰੱਤੂ, ਰਵਿੰਦਰ ਸਿੰਘ ਝੰਮਟ, ਰਾਜੂ ਹੀਰ, ਹਨੀ ਪੁਰਹੀਰਾਂ, ਰਾਕੇਸ਼ ਕੁਮਾਰ , ਲਖਵਿੰਦਰ ਲੇਖ, ਬਿਮਲਾ ਰੱਤੂ, ਕਮਲਜੀਤ ਕੌਰ, ਅੰਜਨਾ ਕੁਮਾਰੀ, ਰਿਤੂ ਲੇਖ ।
ਪ੍ਰੋਗਰਾਮ ਵਿੱਚ ਮੁੱਖ ਬੁਲਾਰੇ ਤੇ ਸਾਥੀ: ਪ੍ਰਧਾਨ  ਮਹਿੰਦਰਪਾਲ ਡੱਲੀ, ਵਾਈਸ ਪ੍ਰਧਾਨ ਮਨਜੀਤ ਰੱਤੂ, ਸੈਕਟਰੀ ਰੇਸ਼ਮ ਕਰੀਮਪੁਰੀ, ਵਾਈਸ ਸੈਕਟਰੀ ਰਾਕੇਸ਼ ਕੁਮਾਰ , ਰਵਿੰਦਰ ਗਿੰਦਾ, ਗਿਰੀਸ਼ ਗਿੰਨੀ, ਹਨੀ ਪੁਰਹੀਰਾਂ, ਸਤਿੰਦਰ ਪੱਪੀ, ਨਿਤਿਨ ਪੌਲ , ਦਿਨੇਸ਼ ਵਿਰਦੀ ਸਾਭੀ, ਬਿੱਲਾ ਮੁਗੋਵਾਲੀਆ ।
ਪੰਜਾਬੀ ਦਰਪਣ ਅਖ਼ਬਾਰ ਦੇ ਪ੍ਰਦੀਪ  ਚਿੱਜੜ ਜੀ ਦਾ ਵੀ ਧੰਨਵਾਦ ਕੀਤਾ ਗਿਆ।  ਅੰਬੇਡਕਰ ਮਿਸ਼ਨ ਸੋਸਾਇਟੀ NZ   ਦੇ ਮੀਡੀਆ ਇੰਚਾਰਜ ਗਿਰੀਸ਼ ਗਿੰਨੀ ਵਲੋ ਪੰਜਾਬੀ ਦਰਪਣ ਦੀ ਟੀਮ ਨਾਲ ਪੁਰੇ ਪ੍ਰੋਗਰਾਮ ਦੀ ਸਾਂਝ ਪਾਈ।