
ਪ੍ਰਦੀਪ ਚਿੱਜੜ
ਆਕਲੈਂਡ:- 18 ਦਸੰਬਰ 2025
ਬੋਂਡਾਈ ਬੀਚ ਹਮਲੇ ਦੇ ਦੋਸ਼ੀ ਨਵੀਦ ਅਕਰਮ ‘ਤੇ ਦਹਿਸ਼ਤਗਰਦੀ ਹਮਲੇ ਦੇ ਮਾਮਲੇ ‘ਚ Australia ਪੁਲਿਸ ਵੱਲੋਂ ਗੰਭੀਰ ਦੋਸ਼ ਲਗਾਏ ਗਏ । ਗੋਲੀਬਾਰੀ ਵਿੱਚ ਦੋਸ਼ੀ ਨਵੀਦ ਅਕਰਮ ‘ਤੇ 15 ਲੋਕਾਂ ਦੀ ਜਾਨ ਲੈਣ ਲਈ ਅਤੇ ਹੋਰ 59 ਮਾਮਲਿਆਂ ਦੇ ਦੋਸ਼ ਲਗਾਏ ਗਏ ਹਨ। ਇਨ੍ਹਾਂ ਦੋਸ਼ਾਂ ਵਿੱਚ 15 ਕਤਲ ਦੇ ਮਾਮਲੇ, ਇੱਕ ਦਹਿਸ਼ਤਗਰਦੀ ਕਾਰਵਾਈ ਕਰਨ ਅਤੇ 40 ਗੰਭੀਰ ਜ਼ਖ਼ਮ ਜਾਂ ਕਤਲ ਦੀ ਨੀਅਤ ਨਾਲ ਸਰੀਰਕ ਨੁਕਸਾਨ ਪਹੁੰਚਾਉਣ ਦੇ ਮਾਮਲੇ ਸ਼ਾਮਲ ਹਨ।
ਨਵੀਦ ਅਕਰਮ ਇਸ ਵੇਲੇ ਪੁਲਿਸ ਦੀ ਹਿਰਾਸਤ ਹੇਠ ਹਸਪਤਾਲ ਵਿੱਚ ਹੈ । ਦਰਜਨਾਂ ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚ ਚਾਰ ਬੱਚੇ ਅਤੇ ਦੋ ਪੁਲਿਸ ਅਧਿਕਾਰੀ ਵੀ ਸ਼ਾਮਲ ਹਨ। ਕਾਂਸਟੇਬਲ ਸਕਾਟ ਡਾਇਸਨ ਅਤੇ ਪ੍ਰੋਬੇਸ਼ਨਰੀ ਕਾਂਸਟੇਬਲ ਜੈਕ ਹਿਬਰਟ ਸਮੇਤ 20 ਜ਼ਖ਼ਮੀਆਂ ਨੂੰ ਅਜੇ ਵੀ ਹਸਪਤਾਲ ਵਿੱਚ ਇਲਾਜ ਮਿਲ ਰਿਹਾ ਹੈ।
22 ਦਸੰਬਰ ਨੂੰ ਅਦਾਲਤ ਵਿੱਚ ਕੇਸ ਦੀ ਸੁਣਵਾਈ ਹੋਵੇਗੀ।



