
ਪ੍ਰਦੀਪ ਚਿੱਜ਼ੜ
ਆਕਲੈਂਡ:- 26 ਦਸੰਬਰ 2025
ਪਿਛਲੇ ਕੁੱਝ ਹਫਤਿਆਂ ਤੋ ਚੱਲ ਰਿਹਾ ਚਫਾਇਰ ਐਂਡ ਐਮਰਜੈਂਸੀ ਵਾਲਿਆ ਦਾ ਮਸਲਾ ਹੱਲ ਨਹੀ ਹੋਇਆ।
ਫਾਇਰ ਐਂਡ ਐਮਰਜੈਂਸੀ ਅੱਜ ਬਾਕਸਿੰਗ ਡੇ ਵਾਲੇ ਦਿਨ ਦੁਪਹਿਰ 12 ਤੋਂ 1 ਵਜੇ ਤੱਕ ਮੁੱਖ ਸ਼ਹਿਰਾਂ ਵਿੱਚ ਅੱਗ ਬੁਝਾਉਣ ਲਈ ਆਪਣੇ ਵਾਲੰਟੀਅਰ ਟੀਮਾਂ‘ਤੇ ਨਿਰਭਰ ਰਹੇਗੀ। ਕਿਉਂਕਿ ਉਸਦੇ ਮੁੱਖ ਕਰਮਚਾਰੀ ਹੜਤਾਲ ਤੇ ਹੋਣਗੇ।
ਫਾਇਰ ਸਰਵਿਸ ਅਤੇ ਪ੍ਰੋਫੈਸ਼ਨਲ ਫਾਇਰਫਾਈਟਰਜ਼ ਯੂਨੀਅਨ ਵਿਚਾਲੇ ਗੱਲਬਾਤ ਟੁੱਟ ਗਈ ਹੈ, ਅਤੇ ਇਸ ਮਹੀਨੇ ਰੋਜ਼ਗਾਰ ਸੰਬੰਧ ਅਥਾਰਟੀ (Employment Relations Authority) ਨੇ ਦੋਵਾਂ ਪੱਖਾਂ ਨੂੰ facilitation ਵਿੱਚ ਭੇਜ ਦਿੱਤਾ ਹੈ।
ਯੂਨੀਅਨ ਨੇ ਕਿਹਾ ਹੈ ਕਿ ਫਾਇਰ ਐਂਡ ਐਮਰਜੈਂਸੀ ਉਸ ਪ੍ਰਕਿਰਿਆ ਤੋਂ ਬਾਹਰ ਵੀ ਗੱਲਬਾਤ ਕਰ ਸਕਦੀ ਹੈ, ਪਰ employer ਨੇ ਕਿਹਾ ਹੈ ਕਿ ਉਸਦੀ ਅਜਿਹੀ ਕੋਈ ਯੋਜਨਾ ਨਹੀਂ।
ਫਾਇਰ ਐਂਡ ਐਮਰਜੈਂਸੀ ਦਾ ਕਹਿਣਾ ਹੈ ਕਿ ਹੜਤਾਲ ਦੇ ਸਮੇਂ ਦੌਰਾਨ ਇਸਦੇ ਵਾਲੰਟੀਅਰ ਫਾਇਰਫਾਈਟਰਜ਼ 111 ਕਾਲਾਂ ਦਾ ਜਵਾਬ ਦੇਣਗੇ, ਪਰ ਨਾਲ ਹੀ ਲੋਕਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਉਹ ਅਜਿਹੇ ਕੰਮਾਂ ਤੋਂ ਬਚਣ ਜੋ ਅੱਗ ਲੱਗਣ ਦਾ ਕਾਰਨ ਬਣ ਸਕਦੇ ਹਨ। ਕ੍ਰਾਈਸਟਚਰਚ ਦੇ ਉੱਤਰ ਵੱਲ ਸਵਾਨੋਆ ਨੇੜੇ ਵਾਈਮਾਕਰੀਰੀ ਦਰਿਆ ਦੇ ਕੰਢੇ ‘ਤੇ ਘਾਹ ਵਿੱਚ ਲੱਗੀ ਅੱਗ ‘ਤੇ ਕਾਬੂ ਪਾ ਲਿਆ ਹੈ।
ਇਹ ਅੱਗ ਵੀਰਵਾਰ ਰਾਤ 11 ਵਜੇ ਤੋਂ ਥੋੜ੍ਹੀ ਦੇਰ ਬਾਅਦ ਲੱਗਣ ਦੀ ਸੂਚਨਾ ਮਿਲੀ ਸੀ, ਅਤੇ ਜਦੋਂ ਅੱਗ ਬੁਝਾਉਣ ਵਾਲੇ ਮੌਕੇ ‘ਤੇ ਪਹੁੰਚੇ, ਉਨ੍ਹਾਂ ਨੇ ਲਗਭਗ 80 ਬਾਈ 10 ਮੀਟਰ ਦਾ ਇਲਾਕਾ ਅੱਗ ਨਾਲ ਸੜਦਾ ਹੋਇਆ ਪਾਇਆ।
ਇਹ ਘਾਹ ਦੀ ਅੱਗ, ਜੋ ਤੇਜ਼ ਹਵਾਵਾਂ ਕਾਰਨ ਹੋਰ ਫੈਲ ਰਹੀ ਸੀ, ਤਿੰਨ ਘੰਟਿਆਂ ਦੀ ਮਿਹਨਤ ਅਤੇ ਤਿੰਨ ਟੈਂਕਰਾਂ ਦੀ ਮਦਦ ਨਾਲ ਬੁਝਾਈ ਗਈ।



