ਡੈਸਟਿਨੀ ਚਰਚ ਬਾਰੇ ਜੌਨ ਕੈਂਪਬਲ ਦੀ ਟਿੱਪਣੀ

ਪ੍ਰਦੀਪ ਚਿੱਜੜ

ਆਕਲੈਂਡ:- 24 ਦਸੰਬਰ  2025

ਡੈਸਟਿਨੀ ਚਰਚ ਬਾਰੇ ਜੌਨ ਕੈਂਪਬਲ ਨੇ ਕਿਹਾ ਕਿ ‘ਮੈਂ ਕਦੇ ਇੰਨਾ ਡਰ ਨਹੀਂ ਵੇਖਿਆ’
ਇਹ ਕਹਾਣੀ 2025 ਵਿੱਚ 1News ( NZ) ‘ਤੇ ਸਭ ਤੋਂ ਵੱਧ ਪੜ੍ਹੀਆਂ ਜਾਣ ਵਾਲੀਆਂ ਵਿਚੋਂ ਇੱਕ ਸੀ। ਇਹ ਪਹਿਲਾਂ 24 ਅਪਰੈਲ ਨੂੰ ਪ੍ਰਕਾਸ਼ਿਤ ਹੋਈ ਸੀ।
ਜੌਨ ਕੈਂਪਬਲ ਨੇ “ਅੰਡਰ ਹਿਜ ਕਮਾਂਡ” ਨਾਮਕ ਪੰਜ ਭਾਗਾਂ ਵਾਲੀ TVNZ+ ਜਾਂਚੀ ਸਿਰੀਜ਼ ਸ਼ੁਰੂ ਕੀਤੀ ਹੈ, ਜੋ ਡੈਸਟਿਨੀ ਚਰਚ ਅਤੇ ਉਹਨਾਂ ਔਰਤਾਂ ਬਾਰੇ ਹੈ ਜੋ ਇਸ ਦੀ ਛਾਂ ਵਿੱਚ ਜੀਅ ਰਹੀਆਂ ਹਨ।
ਪਿਛਲੇ 25 ਸਾਲਾਂ ਤੋਂ ਡੈਸਟਿਨੀ ਚਰਚ ਅਤੇ ਇਸਦੇ ਵਿਵਾਦਤ ਨੇਤਾ ਬ੍ਰਾਇਨ ਤਮਾਕੀ ਨੇ ਨਿਊਜ਼ੀਲੈਂਡ ਦੀ ਧਾਰਮਿਕ ਸਭਿਆਚਾਰ ਵਿੱਚ ਇੱਕ ਛੋਟਾ ਪਰ ਭੜਕਾਊ ਤੇ ਰੁੜੀਵਾਦੀ ਹੈ। ਪਰ ਹਾਲ ਹੀ ਵਿੱਚ ਇਹ ਚਰਚ  ਭਾਈਚਾਰੇ ਦੇ ਵਿਰੋਧ ਵਿੱਚ ਆਪਣੀ ਸਰਗਰਮ ਭੂਮਿਕਾ ਕਰਕੇ ਦੁਬਾਰਾ ਚਰਚਾ ਵਿੱਚ ਆਇਆ ਹੈ। ਖਾਸਕਰ ਇਸ ਦੀ “ਮੈਨ ਅਪ” ਸ਼ਾਖਾ ਦੇ ਮੈਂਬਰਾਂ ਵੱਲੋਂ ਫ਼ਰਵਰੀ ਵਿੱਚ ਵੈਸਟ ਆਕਲੈਂਡ ਦੀ ਇੱਕ ਪਬਲਿਕ ਲਾਇਬ੍ਰੇਰੀ ‘ਚ ਹੋਈ “ਡ੍ਰੈਗ ਸਟੋਰੀ ਆਵਰ” ਸਮਾਗਮ ‘ਤੇ ਹਮਲਾ ਕਰਨ ਤੋਂ ਬਾਅਦ। ਇਸ ਹਮਲੇ ਵਿੱਚ ਕੁਝ ਲੋਕ ਜ਼ਖ਼ਮੀ ਹੋਏ ਅਤੇ ਸੱਤ ਡੈਸਟਿਨੀ ਮੈਂਬਰ ਗ੍ਰਿਫ਼ਤਾਰ ਕੀਤੇ ਗਏ।
“ਮੈਨ ਅਪ” ਅਧਿਕਾਰਤ ਤੌਰ ‘ਤੇ ਹਿੰਸਾ ਦੇ ਖ਼ਿਲਾਫ਼ ਹੋਣ ਦਾ ਦਾਅਵਾ ਕਰਦਾ ਹੈ ਅਤੇ ਕਹਿੰਦਾ ਹੈ ਕਿ ਇਹ “ਮਰਦਾਂ ਨੂੰ ਵਧੀਆ ਪਿਤਾ ਅਤੇ ਨੇਤਾ ਬਣਾਉਣ ਵਿੱਚ ਸਹਾਇਤਾ ਕਰਦਾ ਹੈ।” ਪਰ ਫ਼ਰਵਰੀ ਵਿੱਚ ਜੌਨ ਕੈਂਪਬਲ ਨੂੰ ਆਈ ਇੱਕ ਅਚਾਨਕ ਫ਼ੋਨ ਕਾਲ ਨੇ ਦਰਸਾਇਆ ਕਿ ਕੁਝ ਮੈਂਬਰਾਂ ਦੀਆਂ ਡਰਾਉਣੀਆਂ ਅਤੇ ਧਮਕੀਭਰੀ ਤਰੀਕਿਆਂ ਦੀਆਂ ਕਹਾਣੀਆਂ ਸਿਰਫ਼ ਜਨਤਕ ਪ੍ਰਦਰਸ਼ਨਾਂ ਤੱਕ ਸੀਮਿਤ ਨਹੀਂ।
ਫ਼ਰਵਰੀ ਵਿੱਚ ਆਕਲੈਂਡ ਦੇ ਪੌਨਸਨਬੀ ਰੋਡ ‘ਤੇ ਹੋਈ ਰੇਨਬੋ ਪਰੇਡ ਦੌਰਾਨ “ਮੈਨ ਅਪ” ਦੇ ਮੈਂਬਰਾਂ ਨੇ ਹਾਕਾ ਕਰਕੇ ਸਮਾਗਮ ਨੂੰ ਖਰਾਬ ਕੀਤਾ।
ਇੱਕ ਐਸੀ ਚਰਚ ਜਿਸਦੀਆਂ ਨੌਂ ਰਜਿਸਟ੍ਰਡ ਚੈਰਿਟੀਆਂ ਹਨ ਜਿਹਨਾਂ ਨੂੰ ਆਪਣੀ ਆਮਦਨੀ ‘ਤੇ ਟੈਕਸ ਛੂਟ ਮਿਲਦੀ ਹੈ। ਜੌਨ ਕੈਂਪਬਲ ਕਹਿੰਦਾ ਹੈ ਕਿ ਉਸ ਦੇ ਪੱਤਰਕਾਰਤਾ ਦੇ ਤਿੰਨ ਦਹਾਕਿਆਂ ਵਿੱਚ ਉਸ ਨੇ ਕਦੇ ਇੰਨੇ ਡਰੇ ਹੋਏ ਲੋਕਾਂ ਨਾਲ ਗੱਲ ਨਹੀਂ ਕੀਤੀ ਜਿੰਨੀ ਔਰਤਾਂ ਨਾਲ ਮੈਂ ਇਸ ਜਾਂਚ ਵਿੱਚ ਕੀਤੀ ਹੈ।
ਜੌਨ ਕੈਂਪਬਲ ਦੀ ਪੰਜ-ਭਾਗੀ ਜਾਂਚ Under His Command TVNZ ਦੇ ਅਧੀਨ  ਬਹੁਤ  ਕੁੱਝ ਸਾਹਮਣੇ ਆਵੇਗਾ।