

ਪ੍ਰਦੀਪ ਚਿੱਜੜ
ਆਕਲੈਂਡ:- 20 ਨਵੰਬਰ 2025
ਡੈਵਨ ਕਾਨਵੇ ਅਤੇ ਰਾਚਿਨ ਰਵਿੰਦਰਾ ਦੀ ਸੌ ਦੋੜਾ ਦੀ ਸਾਂਝ ਕਰਕੇ ਨਿਊਜ਼ੀਲੈਂਡ ਦੀ ਪੰਜ ਵਿਕਟਾਂ ਨਾਲ ਜਿੱਤ ਹੋਈ। ਇਹ ਇਵੈਸਟ ਇੰਡੀਜ਼ ਦੀ ਦੂਜੀ ਵਨਡੇ ਮੈਚ ਵਿੱਚ ਹਾਰ ਸੀ ।
ਨਿਊਜ਼ੀਲੈਂਡ ਨੇ ਸੀਰੀਜ਼ ਵਿੱਚ 2–0 ਦੀ ਅਜਿੱਤ ਬੜ੍ਹਤ ਬਣਾਈ ਹੈ । ਸ਼ਨੀਵਾਰ ਨੂੰ ਹੋਣ ਵਾਲੇ ਆਖਰੀ ਮੈਚ ਤੋਂ ਪਹਿਲਾਂ ਘਰੇਲੂ ਮੈਦਾਨ ‘ਤੇ ਆਪਣੀ ਲਗਾਤਾਰ 11ਵੀਂ ਸੀਰੀਜ਼ ਜਿੱਤ ਦਰਜ ਕੀਤੀ ਹੈ। West Indies ਦੇ ਕਪਤਾਨ ਸ਼ਾਈ ਹੋਪ ਨੇ ਸਿਰਫ 67 ਗੇਂਦਾਂ ‘ਤੇ ਸ਼ਤਕ ਬਣਾਇਆ । ਵੈਸਟ ਇੰਡੀਜ਼ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ 34 ਓਵਰਾ ਵਿੱਚ 247 /9 ਦਾ ਵਧੀਆ ਸਕੋਰ ਕੀਤਾ। ਮੀਂਹ ਦੇ ਚੱਲਦਿਆ ਮੈਚ 34 ਓਵਰਾ ਦਾ ਕੀਤਾ ਗਿਆ ਸੀ।
ਨਿਊਜ਼ੀਲੈਂਡ ਦੇ ਬੱਲੇਬਾਜ ਕਾਨਵੇ ਨੇ 84 ਗੇਂਦਾਂ ‘ਤੇ 90 ਰਨ ਬਣਾਏ ਅਤੇ ਰਵਿੰਦਰਾ ਨੇ 46 ਗੇਂਦਾਂ ‘ਤੇ 56 ਰਨ ਜੋੜੇ। ਦੋਵਾਂ ਨੇ ਮਿਲ ਕੇ ਸਿਰਫ 100 ਗੇਂਦਾਂ ਵਿੱਚ 106 ਰਨ ਦੀ ਸਾਂਝ ਬਣਾਈ । ਨਿਊਜ਼ੀਲੈਂਡ ਨੂੰ ਆਖਰੀ ਓਵਰ ਵਿੱਚ 8 ਰਨ ਦੀ ਲੋੜ ਸੀ ਅਤੇ ਜੇਡਨ ਸੀਲਜ਼ ਦੀ ਇੱਕ ਨੋ ਬਾਲ ‘ਤੇ ਚੌਕਾ ਲੱਗਣ ਨਾਲ ਨਿਊਜ਼ੀਲੈਂਡ ਨੂੰ ਮੈਚ ਜਿੱਤਣ ਵਿਚ ਮਦਦ ਮਿਲੀ।



