ਇੱਕ  ਘੰਟੇ ਲਈ  ਹੜਤਾਲ

ਪ੍ਰਦੀਪ ਚਿੱਜੜ

ਆਕਲੈਂਡ:- 21 ਨਵੰਬਰ  2025

ਅੱਗ ਬੁਝਾਉਣ ਵਾਲੇ ਕਰਮਚਾਰੀ ਦੁਪਹਿਰ ਨੂੰ ਹੜਤਾਲ ਕਰਨਗੇ ।
ਅੱਗ ਬੁਝਾਉਣ ਵਾਲੇ ਕਰਮਚਾਰੀ ਦੁਪਹਿਰ ਨੂੰ ਇੱਕ ਘੰਟੇ ਲਈ ਕੰਮ ਛੱਡਣਗੇ ਜਦੋਂ ਦੋਵੇਂ ਪੱਖ ਨਵੇਂ ਸਾਂਝੇ ਸਮਝੌਤੇ ‘ਤੇ ਗੱਲਬਾਤ ਜਾਰੀ ਰੱਖਣਗੇ।
ਹੜਤਾਲ ਨਾਲ ਬਹੁਤ ਸਾਰੇ ਖੇਤਰ  ਪ੍ਰਭਾਵਿਤ । ਆਕਲੈਂਡ, ਹੈਮਿਲਟਨ, ਪਾਮਰਸਟਨ ਨਾਰਥ, ਵੈਲਿੰਗਟਨ, ਕ੍ਰਾਈਸਟਚਰਚ, ਟਿਮਾਰੂ, ਡੂਨੀਡਿਨ ਅਤੇ ਇਨਵਰਕਾਰਗਿਲ।
ਅਗਲੇ ਹਫ਼ਤੇ ਮੰਗਲਵਾਰ ਨੂੰ ਇਹ ਮਾਮਲਾ ਰੁਜ਼ਗਾਰ ਸੰਬੰਧੀ ਅਥਾਰਟੀ (Employment Relations Authority) ਅੱਗੇ ਬੈਠਕ ਲਈ ਸੁਣਵਾਈ ‘ਤੇ ਜਾਣਾ ਤੈਅ ਹੈ।
ਅੱਗ ਬੁਝਾਉਣ ਵਾਲਿਆਂ ਦੀ ਯੂਨੀਅਨ (NZPFU) ਹੜਤਾਲ ਰੱਦ ਕਰਨ ਲਈ ਤਿਆਰ ਹਨ ਜੇ ਕੋਈ ਫੈਸਲਾ ਉਹਨਾ ਦੇ ਹਿਤ  ਵਿੱਚ  ਹੁੰਦਾ ਹੈ।