
ਪ੍ਰਦੀਪ ਚਿੱਜੜ
ਆਕਲੈਂਡ:- 15 ਦਸੰਬਰ 2025
Australia ਦੇ ਸਹਿਰ ਸਿਡਨੀ ਬੋਂਡਾਈ ਬੀਚ ਗੋਲੀਕਾਂਡ ਦਹਿਸ਼ਤਗਰਦ ਹਮਲੇ ‘ਚ ਬਾਰਾਂ ਮੌਤਾਂ ਦੀ ਪੁਸ਼ਟੀ।
ਸਿਡਨੀ ਦੇ ਬੋਂਡਾਈ ਬੀਚ ‘ਤੇ ਕੱਲ੍ਹ ਸ਼ਾਮ ਹੋਈ ਗੋਲੀਬਾਰੀ ‘ਚ ਮਾਰੇ ਗਏ ਲੋਕਾਂ ਬਾਰੇ ਨਵੇਂ ਵੇਰਵੇ ਸਾਹਮਣੇ ਆ ਰਹੇ ਹਨ। ਇਸ ਦਹਿਸ਼ਤਗਰਦ ਹਮਲੇ ਵਿੱਚ ਘੱਟੋ-ਘੱਟ 12 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ। ਨਿਸ਼ਾਨਾ ਬਣਾਇਆ ਗਿਆ ਸਮਾਗਮ ਯਹੂਦੀ ਤਿਉਹਾਰ ਹਾਨੁੱਕਾ ਦਾ ਜਸ਼ਨ ਸੀ, Chanukah by the Sea ਕਿਹਾ ਜਾਂਦਾ ਹੈ।
• ਦੋ ਗੰਨਮੈਨਾਂ ਵਿੱਚੋਂ ਇੱਕ, ਜਿਸਨੇ ਗੋਲੀਆਂ ਚਲਾਈਆਂ, ਮਾਰਿਆ ਗਿਆ ਹੈ, ਜਦ ਕਿ ਦੂਜਾ ਗੰਭੀਰ ਜਖ਼ਮੀ ਹਾਲਤ ਵਿੱਚ ਹੈ।
29 ਲੋਕ ਜਖ਼ਮੀ ਹੋਏ ਹਨ। ਜਿਸ ਵਿੱਚ ਦੋ ਪੁਲਿਸ ਅਧਿਕਾਰੀ ਵੀ ਸ਼ਾਮਲ ਹਨ — ਅਤੇ ਉਨ੍ਹਾਂ ਦਾ ਇਲਾਜ ਸਿਡਨੀ ਦੇ ਵੱਖ-ਵੱਖ ਹਸਪਤਾਲਾਂ ਵਿੱਚ ਚੱਲ ਰਿਹਾ ਹੈ।
ਯਹੂਦੀ ਤਿਉਹਾਰ ਮਨਾਉਂਦੇ ਆਸਟ੍ਰੇਲੀਆਈਆਂ ‘ਤੇ ਹੋਏ ਇਹ ਕਤਲ ਨੂੰ ਹੁਣ ਅਧਿਕਾਰਕ ਤੌਰ ‘ਤੇ ਦਹਿਸ਼ਤਗਰਦ ਹਮਲਾ ਮੰਨਿਆ ਜਾ ਰਿਹਾ।
ਗੰਨਮੈਨਾਂ ਵਿੱਚੋਂ ਇੱਕ ਦੀ ਪਹਿਚਾਣ ਨਵੀਦ ਅਕਰਮ ਵਜੋਂ ਹੋਈ ਹੈ, ABC ਦੇ ਰਿਪੋਰਟ ਮੁਤਾਬਕ।
ਇੱਕ ਬਹਾਦੁਰ ਨਾਗਰਿਕ, ਜਿਸਨੇ ਬੋਂਡਾਈ ਗੰਨਮੈਨਾਂ ਵਿੱਚੋਂ ਇੱਕ ਨੂੰ ਪਕੜ ਕੇ ਉਸਦਾ ਹਥਿਆਰ ਖੋਹ ਲਿਆ, ਦੀ ਪਹਿਚਾਣ 43 ਸਾਲਾਂ ਦੇ ਫਲਾਂ ਦੀ ਦੁਕਾਨਦਾਰ ਵਜੋਂ ਹੋਈ ਹੈ।
• ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਇਸ ਸਮੂਹਿਕ ਗੋਲੀਬਾਰੀ ਦੀ ਨਿੰਦਾ ਕੀਤੀ ਹੈ।



