ਨਿਊਜ਼ੀਲੈਂਡ ਵਲੋ 3G Network  ਨੂੰ ਅਲਵਿਦਾ।

ਪ੍ਰਦੀਪ ਚਿੱਜੜ

ਆਕਲੈਂਡ:- 15 ਦਸੰਬਰ  2025

ਨਿਊਜ਼ੀਲੈਂਡ ਵਿੱਚ 3G Network ਬੰਦ ਹੋਣ ਜਾ ਰਿਹਾ।  ਬਹੁਤ ਸਾਰੇ ਫੋਨ ਕੰਮ ਕਰਨਾ ਬੰਦ ਕਰ ਦੇਣਗੇ । ਮਾਰਚ 2026 ਦੇ ਅੰਤ ਤੱਕ, ਨਿਊਜ਼ੀਲੈਂਡ ਵਿੱਚ 3G ਨੈਟਵਰਕ ਮੁਕੰਮਲ ਤੌਰ ’ਤੇ ਬੰਦ ਹੋ ਜਾਵੇਗਾ। ਇਸਦਾ ਕੀ ਮਤਲਬ ਹੈ ਉਹਨਾਂ ਲੋਕਾਂ ਲਈ ਜਿਨ੍ਹਾਂ ਨੇ ਅਜੇ ਤੱਕ ਆਪਣੇ ਫੋਨ  ਜਾ ਕੋਈ  device ਜੋ 3G Network ਨਾਲ ਚੱਲਦੀ ਨੂਂ ਅੱਪਗ੍ਰੇਡ ਨਹੀਂ ਕੀਤਾ।

ਇੱਕ ਸਮਾਂ ਸੀ ਜਦੋਂ 3G ਇੱਕ ਨਵੀਂ ਦੁਨੀਆ ਸੀ ਪਹਿਲੀ ਵਾਰ ਬਹੁਤ ਸਾਰੇ ਲੋਕਾਂ ਨੇ ਕੰਪਿਊਟਰ ਦੀ ਬਜਾਏ ਆਪਣੇ ਮੋਬਾਈਲ ’ਤੇ ਇੰਟਰਨੈੱਟ ਵਰਤਿਆ ਸੀ। ਹੁਣ ਇਹ ਨੈਟਵਰਕ ਆਪਣੇ ਅੰਤ ਵੱਲ ਵੱਧ ਰਿਹਾ ਹੈ।
ਵਨ ਨਿਊਜ਼ੀਲੈਂਡ (One NZ), ਸਪਾਰਕ (Spark) ਅਤੇ ਟੂ ਡਿਗਰੀਜ਼ (2Degrees) ਤਿੰਨੇ ਹੀ ਆਪਣੇ 3G ਨੈਟਵਰਕ ਬੰਦ ਕਰਨ ਜਾ ਰਹੇ ਹਨ — ਇਹ ਪ੍ਰਕਿਰਿਆ ਦਸੰਬਰ 2025 ਤੋਂ ਸ਼ੁਰੂ ਹੋ ਕੇ ਮਾਰਚ 2026 ਤੱਕ ਪੂਰੀ ਹੋ ਜਾਵੇਗੀ।