
ਪ੍ਰਦੀਪ ਚਿੱਜੜ
ਆਕਲੈਂਡ :- 16 ਦਸੰਬਰ 2025
ਰਿਜ਼ਰਵ ਬੈਂਕ ਨੇ ਪਿਛਲੇ ਸਮੀਖਿਆ ਵਿੱਚ OCR ਵਿੱਚ ਕਟੋਤੀ ਕੀਤੀ ਸੀ । ਬੈਕਾ ਨੂੰ ਨਹੀਂ ਲੱਗਦਾ ਕਿ ਹੋਰ ਕਟੌਤੀ ਜਲਦੀ ਆਏਗੀ। ਇਹ ਇੱਕ ਵੱਡਾ ਕਾਰਨ ਹੋ ਸਕਦਾ ਬੈਠਾ ਵਿੱਚ ਹਲਚਲ ਦਾ।
ANZ ਨੇ ਕਿਹਾ ਹੈ ਕਿ ਫਿਕਸਡ ਦਰਾਂ ਵਿੱਚ ਵਾਧਾ ਹਾਲ ਹੀ ਵਿੱਚ ਹੋਈਆਂ ਹੋਲਸੇਲ ਵਿਆਜ ਦਰਾਂ ਵਿੱਚ ਵਾਧੇ ਦੇ ਜਵਾਬ ਵਜੋਂ ਕੀਤਾ ਗਿਆ ਹੈ। ANZ ਪਹਿਲਾ ਬੈਂਕ ਹੈ ਜਿਸ ਨੇ ਘਰੇਲੂ ਕਰਜ਼ਿਆਂ ‘ਤੇ ਵਿਆਜ ਦਰਾਂ ਵਧਾਈਆਂ ਹਨ। ਜਦੋਂ ਕਿ ਰਿਜ਼ਰਵ ਬੈਂਕ ਮਾਰਕੀਟਾਂ ਵੱਲੋਂ ਕੀਤੇ ਗਏ ਵਾਧੇ ਦੇ ਅੰਦਾਜ਼ਿਆਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ। ANZ ਨੇ ਆਪਣੀਆਂ 18 ਮਹੀਨਿਆਂ ਅਤੇ ਦੋ ਸਾਲਾਂ ਦੀਆਂ ਫਿਕਸਡ ਘਰੇਲੂ ਕਰਜ਼ੇ ਦੀਆਂ ਦਰਾਂ ਵਿੱਚ 20 ਬੇਸਿਸ ਪੁਆਇੰਟ ਦਾ ਵਾਧਾ ਕਰ ਰਿਹਾ ਹੈ। ਤਿੰਨ, ਚਾਰ ਅਤੇ ਪੰਜ ਸਾਲਾਂ ਦੀਆਂ ਦਰਾਂ ਵਿੱਚ 30 ਬੇਸਿਸ ਪੁਆਇੰਟ ਦਾ ਵਾਧਾ ਹੋਵੇਗਾ। ਛੇ ਮਹੀਨਿਆਂ ਦੀ ਦਰ ਵਿੱਚ 10 ਬੇਸਿਸ ਪੁਆਇੰਟ ਦੀ ਕਟੌਤੀ ਕੀਤੀ ਜਾਵੇਗੀ।


