
ਪ੍ਰਦੀਪ ਚਿੱਜੜ
ਆਕਲੈਂਡ:- 13 ਦਸੰਬਰ 2025
ਆਉਣ ਵਾਲੇ ਸੋਮਵਾਰ ਤੋਂ ਵੈਲਿੰਗਟਨ ਵਿੱਚ ਸਭ ਤੋ ਪਹਿਲਾ ਪੁਲਿਸ ਵਲੋ ਸੜਕ ਕਿਨਾਰੇ ਉਹਨਾ ਨਸ਼ਿਆ ਦੀ ਵੀ ਜਾਂਚ ਸ਼ੁਰੂ ਹੋ ਜਾਵੇਗੀ ਜਿਹਨਾ ਦੀ ਜਾਂਚ ਕਰਨੀ ਔਖੀ ਸੀ।
ਸੜਕ ਕਿਨਾਰੇ oral fluid ਟੈਸਟਿੰਗ ਪ੍ਰਣਾਲੀ ਪੁਲਿਸ ਨੂੰ ਇਹ ਅਧਿਕਾਰ ਦੇਵੇਗੀ ਕਿ ਉਹ ਡਰਾਈਵਰਾਂ ਨੂੰ ਨਸ਼ਿਆਂ ਲਈ ਥਾਂ ‘ਤੇ ਹੀ ਜਾਂਚ ਸਕਣ, ਜੋ ਪੁਲਿਸ ਦੀ ਨਵੀਂ ਸਕ੍ਰੀਨਿੰਗ ਨੀਤੀ ਦਾ ਹਿੱਸਾ ਹੈ। ਨਵੀਂ ਜਾਂਚ ਅਨੁਸਾਰ, ਪੁਲਿਸ ਹੁਣ ਨਵੀਆਂ ਜਾਂਚ ਮਸ਼ੀਨਾਂ ਦੀ ਵਰਤੋਂ ਕਰਕੇ ਕਿਸੇ ਵੀ ਵਾਹਨ ਨੂੰ ਰੋਕ ਕੇ ਡਰਾਈਵਰ ਦੇ ਸ਼ਰੀਰ ਵਿੱਚ ਚਾਰ ਮੁੱਖ ਨਸ਼ੀਲੇ ਪਦਾਰਥਾਂ ਦੀ ਜਾਂਚ ਕਰ ਸਕੇਗੀ। ਇਹ ਯੰਤਰ THC (ਕੈਨੇਬਿਸ), ਮੈਥਐਮਫੈਟਾਮਾਈਨ (ਮੈਥ), MDMA (ਐਕਸਟੇਸੀ) ਅਤੇ ਕੋਕੇਨ ਦੀ ਪਛਾਣ ਕਰਨਗੇ।
ਇਹ ਪ੍ਰਣਾਲੀ ਅਪ੍ਰੈਲ 2026 ਤੋਂ ਦੇਸ਼ ਦੇ ਹੋਰ ਹਿੱਸਿਆਂ ਵਿੱਚ ਲਾਗੂ ਕੀਤੀ ਜਾਵੇਗੀ, ਅਤੇ 2026 ਦੇ ਵਿਚਕਾਰ ਤੱਕ ਪੂਰੇ ਨਿਊਜ਼ੀਲੈਂਡ ਵਿੱਚ ਇਹ ਲਾਗੂ ਹੋਣ ਦੀ ਉਮੀਦ ਹੈ।
ਜੋ ਲੋਕ ਟੈਸਟ ਕਰਵਾਉਣ ਤੋਂ ਇਨਕਾਰ ਕਰਨਗੇ ਜਾਂ ਸਹਿਯੋਗ ਨਹੀਂ ਦੇਣਗੇ, ਉਹਨਾਂ ਨੂੰ $400 ਦਾ ਜੁਰਮਾਨਾ, 75 demerit points, ਅਤੇ 12 ਘੰਟਿਆਂ ਲਈ ਡਰਾਈਵਿੰਗ ‘ਤੇ ਪਾਬੰਦੀ ਲੱਗੇਗੀ। ਸਾਲ ਖਤਮ ਹੋਣ ਤੇ ਹੈ ਅਤੇ ਛੁਟੀਆ ਸੁਰੂ ਹੋਣ ਵਾਲੀਆ ਹਨ। ਨਸ਼ਾ ਕਰ ਕੇ ਗੱਡੀ ਨਾ ਚਲਾਓ।


