US  ਵਿਦੇਸ਼ੀ ਸੈਲਾਨੀਆਂ ਉੱਪਰ ਕਰ ਰਿਹਾ ਸਖਤੀ।

ਪ੍ਰਦੀਪ ਚਿੱਜੜ

ਆਕਲੈਂਡ:- 11 ਦਸੰਬਰ  2025

US ਆਪਣੇ ਆਪ ਨੂੰ ਦੁਨੀਆ ਦਾ ਨੰਬਰਦਾਰ  ਅਖਵਾਉਦਾ ਹੈ। ਹੁਣ ਉੱਥੇ  ਦੀ ਸਰਕਾਰ ਇੱਕ ਨਵੇਂ ਪ੍ਰਸਤਾਵ , ਇਕ ਨਵੀ ਯੋਜਨਾ  ਵੱਲ ਵਧ ਰਹੀ ਹੈ  ਕਿ ਵੀਜਾ ਰਹਿਤ (visa-waiver) ਦੇਸ਼ਾਂ ਤੋਂ ਆਉਣ ਵਾਲੇ ਲੋਕਾ ਨੂੰ ਆਪਣੀ ਪਿਛਲੇ ਪੰਜ ਸਾਲਾਂ ਦੀ ਸੋਸ਼ਲ ਮੀਡੀਆ ਦੀ ਹਿਸਟਰੀ ਦਿਖਾਉਣੀ ਪਏਗੀ, ਜਿਵੇਂ ਕਿ ਫੇਸਬੁੱਕ, ਇੰਸਟਾਗ੍ਰਾਮ ਆਦਿ ਦੇ ਪੋਸਟ ਅਤੇ ਐਕਾਊਂਟ private ਨਹੀ ਬਲਕਿ ਪਬਲਿਕ ਹੋਣਾ ਜਰੂਰੀ ਸ਼ਾਮਲ ਹੈ। ਯੋਜਨਾ ਦੇ ਤਹਿਤ ਵਿਦੇਸ਼ੀ ਸੈਲਾਨੀਆਂ, ਜਿਨ੍ਹਾਂ ਵਿੱਚ ਆਸਟਰੇਲੀਆ ਅਤੇ ਨਿਊਜ਼ੀਲੈਂਡ ਦੇ ਲੋਕ ਵੀ ਸ਼ਾਮਲ ਹਨ ।  ਇਹਨਾ  ਸਾਰਿਆ ਨੂੰ ਆਪਣੀ ਸੋਸ਼ਲ ਮੀਡੀਆ ਹਿਸਟਰੀ ਦਿਖਾਉਣੀ ਜਰੂਰੀ ਹੋ ਜਾਵੇਗੀ। ਇਹ ਨੀਤੀ Electronic System for Travel Authorization (ESTA) ਅਰਜ਼ੀਆਂ ਦਾ ਹਿੱਸਾ ਬਣਾਉਣ ਲਈ ਤਿਆਰ ਕੀਤੀ ਜਾ ਰਹੀ ਹੈ, ਜਿਸ ‘ਚ ਇਹ ਮਾਲੂਮਾਤ ਮੰਗੀ ਜਾਵੇਗੀ।  ਇਕੱਲਾ  ਸੋਸ਼ਲ ਮੀਡੀਆ ਨਹੀਂ, ਬਲਕਿ ਪਿਛਲੇ ਪੰਜ ਸਾਲਾਂ ਦੇ ਫੋਨ ਨੰਬਰ, ਪਿਛਲੇ 10 ਸਾਲਾਂ ਦੇ ਈ-ਮੇਲ ਐਡਰੈੱਸ ਅਤੇ ਪਰਿਵਾਰਕ ਮੈਂਬਰਾਂ ਦੀਆਂ ਜਾਣਕਾਰੀਆਂ ਅਤੇ ਬਾਇਓਮੈਟਰਿਕ Data (ਜਿਵੇਂ ਚਿਹਰਾ, ਆੰਗੁਠੇ ਦੇ ਨਿਸ਼ਾਨ ਆਦਿ) ਵੀ ਮੰਗੇ ਜਾ ਸਕਦੇ ਹਨ।
ਇਹ ਪ੍ਰਸਤਾਵ ਅਜੇ ਅੰਤਿਮ ਨਹੀਂ ਹੈ ਅਤੇ ਲੋਕਾਂ ਨੂੰ ਇਸ ‘ਤੇ 60 ਦਿਨਾਂ ਲਈ ਟਿੱਪਣੀ ਕਰਨ ਦਾ ਮੌਕਾ ਦਿੱਤਾ ਗਿਆ ਹੈ।