ਪ੍ਰਦੀਪ ਚਿੱਜੜ
ਆਕਲੈਂਡ:- 03 ਦਸੰਬਰ 2025
ਆਰਥਿਕ ਮੰਦੀ ਦੇ ਚਲਦਿਆਂ ਕੁੱਝ ਪਰਿਵਾਰ ਐਸੇ ਹਨ ਜਿਹੜੇ ਕਿ ਆਪਣੇ ਬੱਚਿਆਂ ਨੂੰ ਸਕੂਲ ਤਾਂ ਭੇਜ ਸਕਦੇ ਹਨ ਪਰ ਉਹਨਾਂ ਨੂੰ ਪੁਰੇ ਦਿਨ ਦਾ ਖਾਣਾ ਨਹੀਂ ਦੇ ਸਕਦੇ । ਜਿਹੜੇ ਬੱਚੇ ਘਰ ਤੋਂ ਖਾਣਾ ਨਹੀਂ ਲੈ ਕੇ ਆਉਂਦੇ ਉਹਨਾ ਨੂੰ ਸਕੂਲ ਦੇ ਵਿੱਚ ਸਰਕਾਰ ਵੱਲੋਂ ਚਲਾਈ ਗਈ ਸਕੀਮ ਦੇ ਅਧੀਨ ਖਾਣਾ ਦਿੱਤਾ ਜਾਂਦਾ ਹੈ ਪਰ ਉਹਦੇ ਵਿੱਚ ਬਹੁਤ ਸਾਰੀਆਂ ਕੁਤਾਹੀਆਂ ਵੀ ਹੁੰਦੀਆਂ ਹਨ। ਪਿਛਲੇ ਕੁਝ ਸਾਲਾਂ ਤੋਂ ਇਸ ਸਕੀਮ ਜਾਂਚ ਪੜਤਾਲ ਵੀ ਹੋਈ । ਪਰ ਕੋਈ ਜਿਅਦਾ ਸੁਧਾਰ ਨਹੀ ਹੋਇਆ। ਸਕੂਲਾਂ ਵਿੱਚ ਇਹ ਖਾਣਾ ਕਾਫੀ ਦੇਰ ਤੱਕ ਪਿਆ ਰਹਿਣ ਕਰਕੇ ਖਰਾਬ ਹੋ ਜਾਂਦਾ ਹੈ । ਪਿਛਲੇ ਦਿਨਾਂ ਵਿੱਚ ਇਹ ਲਾਪਰਵਾਹੀ ਫਿਰ ਦੇਖੀ ਗਈ ਤੇ ਮਾਪਿਆ ਨੇ ਬੱਚਿਆ ਦੇ ਬਿਮਾਰ ਹੋਣ ਦੀ ਸ਼ਕਾਇਤ ਵੀ ਕੀਤੀ। ਇਹ ਬਹੁਤ ਚਿੰਤਾ ਦਾ ਵਿਸ਼ਾ ਹੈ । ਰਾਜਨੀਤਿਕ ਪਾਰਟੀਆਂ ਇੱਕ ਦੂਸਰੇ ਉੱਪਰ ਦੋਸ਼ ਲਾ ਰਹੀਆਂ ਹਨ। ਇੱਕ ਪੰਜਾਬੀ ਦੀ ਕਹਾਵਤ ਹੈ ਕਿ ਜਿੰਨਾ ਗੁੜ ਪਾਉਣਾ ਉਨਾ ਹੀ ਮਿੱਠਾ ਹੋਣਾ ਮਤਲਬ ਕਿ ਜੇ ਖਾਣਾ ਬਣਾਉਣ ਵਾਲੀਆਂ ਕੰਪਨੀਆਂ ਨੂੰ ਸਰਕਾਰ ਵੱਲੋਂ ਪੁਰੇ ਪੈਸੇ ਦੇ ਕੇ ਖਾਣਾ ਤਿਆਰ ਕਰਵਾਇਆ ਜਾਵੇ ਤਾਂ ਇਸ ਤਰ੍ਹਾ ਦੀ ਅਲਾਮਤ ਨਹੀਂ ਆ ਸਕਦੀ । ਖਾਣਾ ਵਧੀਆ ਬਣਨ ਦੇ ਨਾਲ ਸਕੂਲੀ ਪ੍ਰਬੰਧਨ ਵੀ ਵਧੀਆ ਹੋਣਾ ਚਾਹੀਦਾ ਜਿਸ ਨਾਲ ਬੱਚਿਆਂ ਨੂੰ ਪੂਰਾ ਸਹਿਯੋਗ ਮਿਲ ਸਕੇ ਤੇ ਉਹਨਾਂ ਨੂੰ ਪੂਰਾ ਪੇਟ ਖਾਣਾ ਮਿਲ ਸਕੇ।



