ਪ੍ਰਦੀਪ ਚਿੱਜੜ
ਆਕਲੈਂਡ (ਨਿਊਜ਼ੀਲੈਂਡ):- 31 ਮਈ 2026
ਵਾਈਕਾਟੋ ਸ਼ਹੀਦੇ ਆਜ਼ਮ ਭਗਤ ਸਿੰਘ ਟਰੱਸਟ ਹਮੈਲਟਿੱਨ ਦੀ
ਸਰਵ ਸੰਮਤੀ ਨਾਲ ਨਵੀਂ ਕਮੇਟੀ ਦੀ ਹੋਈ ਚੋਣ । ਜਿਸ ਵਿੱਚ
ਪ੍ਰਧਾਨ -ਜਰਨੈਲ ਸਿੰਘ ਰਾਹੋਂ
ਮੀਤ ਪ੍ਰਧਾਨ-ਅਤੁੱਲ ਸ਼ਰਮਾ
ਸੈਕਟਰੀ-ਹਰਗੁਣਜੀਤ ਸਿੰਘ
ਮੀਤ ਸਕੱਤਰ -ਅਮਨਦੀਪ ਕੌਰ ਸਾਦਲ
ਖਜ਼ਾਨਚੀ-ਸੰਦੀਪ ਕਲਸੀ ਚੁਣੇ ਗਏ
ਵਾਈਕਾਟੋ ਸ਼ਹੀਦੇ ਆਜ਼ਮ ਭਗਤ ਸਿੰਘ ਟਰੱਸਟ ਸਲਾਨਾ ਇਜਲਾਸ ਅੱਜ ਮਿਤੀ 31-05-2026 ਨੂੰ ਬਾਅਦ ਦੁਪਹਿਰ 2 ਵਜੇ ,ਮੈਬਰਾਂ ਦੀ ਭਰਵੀਂ ਹਾਜ਼ਰੀ ਵਿੱਚ 126 Comeris Road Chartwell ਦੇ ਕੋਆਪਰੇ਼ਸ਼ਨ ਚੱਰਚ ਵਿੱਚ ਹੋਇਆ ਅਰੰਭ ਵਿੱਚ ਵਿਛੜੇ ਕਮਿਉਨਿਟੀ ਮੈਂਬਰਾਂ ਨੂੰ 2 ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ ਟਰੱਸਟ ਦੇ ਚੇਅਰਮੈਨ ਪਰਮਜੀਤ ਸਿੰਘ ਨੇ ਆਏ ਹੋਏ ਸਾਰੇ ਮੈਂਬਰਾਂ ਨੂੰ ਜੀ ਆਇਆਂ ਆਖਿਆ ਤੇ ਪ੍ਰਧਾਨ ਜਰਨੈਲ ਸਿੰਘ ਰਾਹੋਂ ਵੱਲੋਂ ਪਿਛਲੇ ਸਾਲ ਦੇ ਕੰਮਾਂ ਬਾਰੇ ਵਿਸਥਾਰ ਪੂਰਵਕ ਰਿਪੋਰਟ ਪੇਸ਼ ਕੀਤੀ ਤੇ ਜਿਸ ਉੱਪਰ ਹਾਜ਼ਰ ਮੈਂਬਰਾਂ ਨੇ ਤਸੱਲੀ ਪ੍ਰਗਟ ਕੀਤੀ ਤੇ ਆਪਣੇ ਵਿਚਾਰ ਪੇਸ਼ ਕੀਤੇ । ਟਰੱਸਟ ਦੇ ਮੈਂਬਰਾਂ ਵਿੱਚ ਵਾਧਾ ਕਰਦਿਆਂ ਨਵੇਂ ਮੈਂਬਰ ਕਰਮਜੀਤ ਕੌਰ ਬੋਪਾਰਾਏ ਨੂੰ ਹਾਉਸ ਵਲੋਂ ਪ੍ਰਵਾਨਗੀ ਦਿੰਦਿਆਂ ਜੀ ਆਇਆਂ ਆਖਿਆ ਗਿਆ । ਕਮੇਟੀ ਦੀ ਚੋਣ ਰਣਜੀਤ ਸਿੰਘ ਬੋਪਾਰਾਏ ਤੇ ਪਰਮਜੀਤ ਸਿੰਘ ਪ੍ਰੀਹਾਰ ਵੱਲੋਂ ਬਹੁਤ ਹੀ ਸੁਚੱਜੇ ਢੰਗ ਨਾਲ ਕਰਵਾਈ ਗਈ ਤੇ ਸਰਬਸੰਮਤੀ ਨਾਲ ਜਰਨੈਲ ਸਿੰਘ ਰਾਹੋਂ ਨੂੰ ਇਸ ਸਾਲ ਫਿਰ ਮੁੱਖ ਜ਼ਿੰਮੇਵਾਰੀ ਦਿੱਤੀ ਗਈ । ਚੋਣ ਤੋਂ ਇਲਾਵਾ ਮੈਬਰਾਂ ਵਿੱਚ ਪਰਮਬੀਰ ਕੌਰ ਗਿੱਲ ,ਗੁਰਪ੍ਰੀਤ ਸਿੰਘ ਢੱਡਾ ,ਕਰਮਜੀਤ ਕੌਰ ਬੋਪਾਰਾਏ ,ਸਰਵਜੀਤ ਸਿੰਘ ਸ਼ੇਖੂਪੁਰੀਆ ,ਮਨਦੀਪ ਸਿੰਘ ਬਰਾੜ ਦੀ ਨਿਯੁਕਤੀ ਟਰੱਸਟ ਮੈਂਬਰਾਂ ਦੇ ਤੌਰ ਤੇ ਕੀਤੀ ਗਈ ਇਸ ਸਮੇਂ ਟਰੱਸਟ ਦੀਆਂ ਗਤੀਵਿਧੀਆਂ ਵਾਰੇ ਇੱਕ ਸੋਵੀਨਾਰ ਵੀ ਜਾਰੀ ਕੀਤਾ ਗਿਆ
2026 ਚ ਹੋਣ ਵਾਲੇ ਸਮਾਜਿਕ ਕਾਰਜ— ਇਸ ਨਾਲ ਹੀ 2026 ਦੇ ਵਿੱਚ ਕਰਵਾਏ ਜਾ ਰਹੇ ਰੁੱਖ ਲਗਾਓ( ਟ੍ਰੀ ਪਲਾਟੇ਼ਸ਼ਨ )ਜੋ ਕਿ 18 ਜੁਲਾਈ ਨੂੰ ਆ ਰਿਹਾ ਹੈ 3 ਸਤੰਬਰ ਨੂੰ 16ਵਾਂ ਬਲੱਡ ਡੁਨੇਸ਼ਨ ਕੈਂਪ 26 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਸਮਾਗਮ 7ਵਾਂ ਪੰਜਾਬੀ ਹਫ਼ਤਾ 14 ਨਵੰਬਰ ਨੂੰ ਤੇ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ਜਨਮ ਦਿਵਸ ਮਨਾਉਣ ਲਈ ਮਤੇ ਪਾਸ ਕੀਤੇ ਗਏ
ਸਲਾਨਾ ਹੋਣ ਵਾਲੀਆਂ ਗਤੀਵਿਧੀਆਂ ਲਈ ਵੀ ਸਵੈ ਸੇਵਕਾਂ ਨੂੰ ਸੇਵਾਵਾਂ ਦਿੱਤੀਆਂ ਗਈਆਂ ਜਿਨ੍ਹਾਂ ਵਿੱਚ ਮੁਕੇਸ਼ ਕੁਮਾਰ ਤੇ ਕਿਰਨ ਕੁਮਾਰੀ ਨੂੰ ਖੂਨਦਾਨ ਕੈਂਪ ਦੇ ਇੰਚਾਰਜ ਹਰਦੀਪ ਸਿੰਘ ਹਾਂਸ ਤੇ ਜਤਿੰਦਰ ਸਿੰਘ ਭੰਗੜਾ ਕੋਚ ਤੇ ਸ਼ਹੀਦ ਭਗਤ ਸਿੰਘ ਯਾਦਗਾਰੀ ਪੰਜਾਬੀ ਸਕੂਲ ਦੇ ਮੁੱਖ ਅਧਿਆਪਕ ਅਮਨਦੀਪ ਕੌਰ ਸਾਦਲ ਬਾਕੀ ਅਧਿਆਪਕਾਂ ਦੀ ਜ਼ੁੰਮੇਵਾਰੀ ਪਰਮਜੀਤ ਕੌਰ ਭੱਟੀ ਸੁੱਖਪਰੀਤ ਕੌਰ ਕਿਰਨ ਕੁਮਾਰੀ ਹਰਦੀਪਕ ਕੌਰ ਨੂੰ ਦਿੱਤੀ ਗਈ ਸ਼ਿਵਾਨੀ ਗੋਇਲ ਨੂੰ ਛੋਟੀਆਂ ਬੱਚੀਆਂ ਦੀ ਟੀਮ ਦੀ ਇੰਚਾਰਜ ,ਆਈ ਟੀ ਵਿੰਗ ਦੀ ਟੀਮ ਵਿੱਚ ਰਣਜੀਤ ਸਿੰਘ ਬੋਪਾਰਾਏ ,ਅਤੁੱਲ ਸ਼ਰਮਾ ,ਕਰਮਜੀਤ ਕੌਰ ਬੋਪਾਰਾਏ ,ਪੂਨਮ ਸ਼ਰਮਾ ਸ਼ਾਮਲ ਕੀਤੇ ਮਨਦੀਪ ਸਿੰਘ ਬਰਾੜ ਨੂੰ ਲਾਇਬ੍ਰੇਰੀਅਨ ਦੀ ਜ਼ਿੰਮੇਵਾਰੀ,
ਟਰੱਸਟ ਦੇ ਕੋਆਰਡੀਨੇਟਰ ਦੀ ਜ਼ਿੰਮੇਵਾਰੀ ਰਣਜੀਤ ਸਿੰਘ ਨੂੰ
ਸੀਨੀਅਰ ਕੁੜੀਆਂ ਦੀ ਗਿੱਧੇ ਦੀ ਟੀਮ ਦੇ ਕੋਚ ਪਰਮਵੀਰ ਕੌਰ ਗਿੱਲ ਸਿਮਰਤ ਕੌਰ ਬੋਪਾਰਾਏ ਮੀਡੀਆ ਪਾਰਟਨਰ ਵਜੋਂ ਬਿਨੈ ਦੀਪ ਸਿੰਘ ਨੂੰ ਦਿੱਤੀਆਂ ਗਈਆਂ
ਟਰੱਸਟ ਵਿੱਚ ਵਲੰਟੀਅਰ ਵਜੋਂ ਸੇਵਾਵਾਂ ਨਿਭਾ ਰਹੇ ਸਾਰੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ
ਅੱਜ ਦੇ ਇਸ ਸਮਾਗਮ ਵਿੱਚ ਚੇਅਰਮੈਨ ਪਰਮਜੀਤ ਸਿੰਘ ਪ੍ਰੀਹਾਰ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਉਨ੍ਹਾਂ ਨੇ ਟਰੱਸਟ ਵਲੋਂ ਜੋ ਲਾਇਬਰੇਰੀ ਬਣਾਈ ਜਾ ਰਹੀ ਹੈ ਉਸ ਵਿੱਚ ਵੱਧ ਚੜ੍ਹ ਕੇ ਸਹਾਇਤਾ ਕਰਨ ਦਾ ਐਲਾਨ ਕੀਤਾ ਟਰੱਸਟ ਮੈਂਬਰ ਪਰਮਵੀਰ ਕੌਰ ਗਿੱਲ ਵੱਲੋਂ ਵੀ ਕਿਤਾਬਾਂ ਦੇਣ ਦਾ ਐਲਾਨ ਕੀਤਾ ਸਾਰੇ ਸਮਾਗਮ ਦੀ ਫੋਟੋ ਗਰਾਫੀ ਦੀ ਸੇਵਾ ਸਿੰਘ ਮੀਡੀਆ ਚੈਨਲ ਦੇ ਬਿਨੈ ਦੀਪ ਸਿੰਘ ਵੱਲੋਂ ਕੀਤੀ ਗਈ ਟਰੱਸਟ ਉਸਦਾ ਤੇ ਸਾਰਾ ਸਾਲ ਟਰੱਸਟ ਨੂੰ ਸੁਪੋਟ ਕਰਨ ਲਈ ਹਰਜਿੰਦਰ ਸਿੰਘ ਬਸਿਆਲਾ (ਪੰਜਾਬੀ ਹੈਰਾਲਡ)ਪਰਮਿੰਦਰ ਸਿੰਘ ਪਾਪਾ ਟੋਏ ਟੋਏ(ਰੇਡੀਓ ਸਪਾਇਸ) ਪਰਦੀਪ ਕੁਮਾਰ (ਪੰਜਾਬੀ ਦਰਪਣ) ਡੇਲੀ ਖਬਰ ਨੱਚਦਾ ਪੰਜਾਬ ਐਨ ਜੈਡ ਤਸਵੀਰ ਉਪਰੋਕਤ ਸਾਰੇ ਮੀਡੀਏ ਦਾ ਟਰੱਸਟ ਵੱਲੋਂ ਧੰਨਵਾਦ ਕੀਤਾ ਗਿਆ ਅੰਤ ਵਿੱਚ ਪ੍ਰਧਾਨ ਜਰਨੈਲ ਸਿੰਘ ਰਾਹੋਂ ਵੱਲੋਂ ਸਾਰਿਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਟਰੱਸਟ ਦੇ ਕੰਮਾਂ ਨੂੰ ਹੋਰ ਬਿਹਤਰ ਬਣਾਉਣ ਲਈ ਵਚਨਬੱਧ ਹਨ ਇਸ ਵਾਰ ਫਿਰ ਉਨ੍ਹਾਂ ਤੇ ਵਿਸ਼ਵਾਸ ਕਰਨ ਲਈ ਸਾਰੇ ਟਰੱਸਟ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਤੇ ਸਮਾਗਮ ਦੀ ਸਮਾਪਤੀ ਕੀਤੀ ਗਈ







