ਨਿਊਜ਼ੀਲੈਂਡ ਵਿੱਚ ਘਰਾਂ ਦੀਆਂ ਕੀਮਤਾਂ ਵਿੱਚ ਗਿਰਾਵਟ ।

ਪ੍ਰਦੀਪ ਚਿੱਜੜ

ਆਕਲੈਂਡ:- 04 ਜੂਨ 2026

ਨਿਊਜ਼ੀਲੈਂਡ ਵਿੱਚ ਘਰਾਂ ਦੀਆਂ ਕੀਮਤਾਂ ਅਜੇ ਵੀ ਬਾਜ਼ਾਰ ਦੇ ਸਿਖਰਲੇ ਪੱਧਰ ਨਾਲੋਂ ਔਸਤਨ ਲਗਭਗ 30 ਫੀਸਦੀ ਘੱਟ ਹਨ।
ਅੰਕੜਿਆਂ ਅਨੁਸਾਰ ਘਰਾਂ ਦੀਆਂ ਕੀਮਤਾਂ ਵਿੱਚ ਵੱਡਾ ਬਦਲਾਅ ਨਹੀਂ ਆ ਰਿਹਾ ਅਤੇ ਬਾਜ਼ਾਰ ਲਗਭਗ ਸਥਿਰ ਹੈ। ਔਸਤ ਘਰ ਦੀ ਕੀਮਤ $808,187 ਹੈ , ਜੋ ਤਿੰਨ ਮਹੀਨੇ ਪਹਿਲਾਂ ਨਾਲੋਂ 0.1 ਫੀਸਦੀ ਘੱਟ, ਇੱਕ ਸਾਲ ਪਹਿਲਾਂ ਨਾਲੋਂ 0.6 ਫੀਸਦੀ ਘੱਟ ਅਤੇ 2022 ਦੇ ਸਿਖਰਲੇ ਪੱਧਰ ਨਾਲੋਂ 17 ਫੀਸਦੀ ਘੱਟ ਹੈ।
ਪਰ ਜਦੋਂ ਇਸ ਸਮੇਂ ਦੌਰਾਨ ਮਹਿੰਗਾਈ (ਇਨਫਲੇਸ਼ਨ) ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ ਤਾਂ ਅਸਲ ਘਾਟਾ ਲਗਭਗ 31 ਫੀਸਦੀ ਬਣਦਾ ਹੈ।
ਇਸਦਾ ਮਤਲਬ ਹੈ ਕਿ ਅਸਲ ਮੁੱਲਾਂ ਦੇ ਹਿਸਾਬ ਨਾਲ ਘਰਾਂ ਦੀਆਂ ਕੀਮਤਾਂ ਮੁੜ 2016 ਦੇ ਮੱਧ ਵਾਲੇ ਪੱਧਰ ‘ਤੇ ਆ ਗਈਆਂ ਹਨ।
ਆਕਲੈਂਡ ਅਤੇ ਵੈਲਿੰਗਟਨ ਵਿੱਚ ਗਿਰਾਵਟ ਹੋਰ ਵੀ ਵੱਧ ਰਹੀ ਹੈ। ਮਹਿੰਗਾਈ ਅਨੁਸਾਰ ਸੋਧ ਕਰਨ ਤੋਂ ਬਾਅਦ ਆਕਲੈਂਡ ਵਿੱਚ ਕੀਮਤਾਂ 37 ਫੀਸਦੀ ਅਤੇ ਵੈਲਿੰਗਟਨ ਵਿੱਚ 39 ਫੀਸਦੀ ਘੱਟ ਹੋ ਚੁੱਕੀਆਂ ਹਨ।
“ਦੇਸ਼ ਪੱਧਰ ‘ਤੇ ਪ੍ਰਾਪਰਟੀ ਦੀਆਂ ਕੀਮਤਾਂ ਲਗਭਗ ਸਥਿਰ ਹਨ। ਖਰੀਦਦਾਰਾਂ ਨੂੰ ਕੋਈ ਜਲਦੀ ਨਹੀਂ ਹੈ। ਇਸਦੇ ਨਾਲ ਹੀ ਖਪਤਕਾਰ ਅਤੇ ਕਾਰੋਬਾਰੀ ਭਰੋਸਾ ਵੀ ਕਾਫ਼ੀ ਪ੍ਰਭਾਵਿਤ ਹੋਇਆ ਹੈ ਅਤੇ ਰਿਟੇਲ ਖਰਚ ਵਿੱਚ ਕਮੀ ਵਰਗੇ ਆਰਥਿਕ ਕਮਜ਼ੋਰੀ ਦੇ ਹੋਰ ਸੰਕੇਤ ਵੀ ਸਾਹਮਣੇ ਆ ਰਹੇ ਹਨ। “ਮੌਜੂਦਾ ਹਾਲਾਤ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਲਈ ਕਾਫ਼ੀ ਵਧੀਆ ਹਨ, ਕਿਉਂਕਿ ਉਹ ਘੱਟ ਘਰ ਕੀਮਤਾਂ ਅਤੇ ਘੱਟ ਵਿਆਜ ਦਰਾਂ ਦਾ ਲਾਭ ਲੈ ਰਹੇ ਹਨ।”