ਮਿਹਨਤ, ਲਗਨ ਅਤੇ ਸਮਰਪਣ ਦਾ ਸੁਨਹਿਰਾ ਸਫ਼ਰ।

ਹਰਸ਼ ਕੁਮਾਰ ਚਿੱਜੜ ਦੀ ਪੁਲਿਸ ਗ੍ਰੈਜੂਏਸ਼ਨ

ਸਮੂਹ ਚਿੱਜੜ ਪਰਿਵਾਰ ਨੂੰ ਵਧਾਈਆਂ

ਪ੍ਰਦੀਪ ਚਿੱਜੜ


ਆਕਲੈਂਡ:- 30 ਜੁਲਾਈ 2026


ਪੰਜਾਬੀ  ਭਾਈਚਾਰੇ  ਲਈ ਬਹੁਤ ਹੀ ਮਾਣ ਅਤੇ ਖੁਸ਼ੀ ਦਾ ਪਲ ਹੈ ਕਿ  ਪ੍ਰਦੀਪ  ਅਤੇ ਵੀਨਾ ਚਿੱਜੜ ਦੇ ਸਪੁੱਤਰ ਹਰਸ਼ ਕੁਮਾਰ ਚਿੱਜੜ ਨੇ ਆਪਣੀ ਅਣਥੱਕ  ਮਿਹਨਤ, ਲਗਨ ਅਤੇ ਦ੍ਰਿੜ੍ਹ ਇਰਾਦੇ ਨਾਲ ਆਕਲੈਂਡ ਯੂਨੀਵਰਸਿਟੀ ਤੋਂ ਤਿੰਨ ਸਾਲਾਂ ਦੀ ਡਿਗਰੀ ਪੂਰੀ ਕਰਦੇ ਹੋਏ ਨਿਊਜ਼ੀਲੈਂਡ ਪੁਲਿਸ ਵਿੱਚ ਆਪਣੀ ਗ੍ਰੈਜੂਏਸ਼ਨ ਸਫਲਤਾਪੂਰਵਕ ਹਾਸਲ ਕੀਤੀ ਹੈ।
ਹਰਸ਼ ਦਾ ਇਹ ਸਫ਼ਰ ਆਸਾਨ ਨਹੀਂ ਸੀ। ਉਸਨੇ ਆਪਣੀ ਸੇਵਾ ਦੀ ਸ਼ੁਰੂਆਤ ਕਸਟਡੀ ਅਫ਼ਸਰ ਵਜੋਂ ਕੀਤੀ ਅਤੇ ਦਿਨ-ਰਾਤ ਦੀ ਮਿਹਨਤ, ਸਬਰ ਅਤੇ ਸਮਰਪਣ ਨਾਲ ਅੱਜ ਨਿਊਜ਼ੀਲੈਂਡ ਪੁਲਿਸ ਦੇ ਇੱਕ ਮਾਣਯੋਗ ਅਧਿਕਾਰੀ ਵਜੋਂ ਆਪਣਾ ਸੁਪਨਾ ਸਾਕਾਰ ਕੀਤਾ ਹੈ।
ਇਹ ਉਪਲਬਧੀ ਨਾ ਸਿਰਫ਼ ਹਰਸ਼ ਲਈ, ਸਗੋਂ ਉਸਦੇ ਪਰਿਵਾਰ, ਦੋਸਤਾਂ ਅਤੇ ਪੂਰੇ ਪੰਜਾਬੀ ਭਾਈਚਾਰੇ ਲਈ ਵੀ ਮਾਣ ਵਾਲੀ ਗੱਲ ਹੈ। ਉਸਦੀ ਕਾਮਯਾਬੀ ਨੌਜਵਾਨਾਂ ਲਈ ਇੱਕ ਪ੍ਰੇਰਣਾ ਹੈ ਕਿ ਜੇਕਰ ਮੰਜ਼ਿਲ ਸਾਫ਼ ਹੋਵੇ ਅਤੇ ਮਿਹਨਤ ਸੱਚੇ ਦਿਲੋਂ ਕੀਤੀ ਜਾਵੇ, ਤਾਂ ਹਰ ਸੁਪਨਾ ਹਕੀਕਤ ਬਣ ਸਕਦਾ ਹੈ।
ਅਸੀਂ ਹਰਸ਼ ਕੁਮਾਰ ਚਿੱਜੜ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਦਿਲੋਂ ਵਧਾਈ ਦਿੰਦੇ ਹਾਂ ਅਤੇ ਉਸਦੇ ਭਵਿੱਖ ਲਈ ਹੋਰ ਵੀ ਵੱਡੀਆਂ ਕਾਮਯਾਬੀਆਂ, ਤਰੱਕੀਆਂ ਅਤੇ ਚੜ੍ਹਦੀ ਕਲਾ ਦੀ ਕਾਮਨਾ ਕਰਦੇ ਹਾਂ।
ਬਹੁਤ-ਬਹੁਤ ਮੁਬਾਰਕਾਂ ਹਰਸ਼ ਕੁਮਾਰ ਚਿੱਜੜ! ਤੁਹਾਡੀ ਇਹ ਕਾਮਯਾਬੀ ਸਾਡੇ ਸਾਰਿਆਂ ਲਈ ਮਾਣ  ਵਾਲਾ ਪਲ ਹੈ।

ਹਰਸ਼ ਆਪਣੇ ਭਰਾ ਮਾਨਵ , ਮਾਤਾ ਵੀਨਾ ਅਤੇ ਡੈਡੀ ਪ੍ਰਦੀਪ ਚਿੱਜੜ ਦੇ ਨਾਲ👇