ਪੰਜਾਬੀ ਗਾਇਕ, ਫਿਲਮੀ ਅਦਾਕਾਰਾ, ਮਿਸ ਪੂਜਾ ਨਾਲ ਯਾਦਗਾਰ “ਮੀਟ ਐਂਡ ਗ੍ਰੀਟ” ਸਮਾਗਮ ਸ਼ਾਨਦਾਰ ਢੰਗ ਨਾਲ ਸੰਪੰਨ।

ਪ੍ਰਦੀਪ ਚਿੱਜੜ

ਆਕਲੈਂਡ:- 30 ਜੁਲਾਈ  2026


ਇੰਡੀਅਨ ਰੈਸਟੋਰੈਂਟ, ਪੋਕੇਨੋ ਵਿਖੇ ਉਮੜਿਆ ਪੰਜਾਬੀ ਭਾਈਚਾਰਾ, ਮੀਡੀਆ ਅਤੇ ਸਪਾਂਸਰਾਂ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ
ਬੀਤੀ ਰਾਤ ਇੰਡੀਅਨ ਰੈਸਟੋਰੈਂਟ, ਪੋਕੇਨੋ ਵਿਖੇ ਪ੍ਰਸਿੱਧ ਪੰਜਾਬੀ ਗਾਇਕਾ ਮਿਸ ਪੂਜਾ ਨਾਲ ਇੱਕ ਸ਼ਾਨਦਾਰ “ਮੀਟ ਐਂਡ ਗ੍ਰੀਟ” ਸਮਾਗਮ ਦਾ ਆਯੋਜਨ ਕੀਤਾ ਗਿਆ। ਸਮਾਗਮ ਵਿੱਚ ਪੰਜਾਬੀ ਭਾਈਚਾਰੇ ਵੱਲੋਂ ਭਾਰੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ ਅਤੇ ਹਾਲ ਖਚਾਖਚ ਭਰਿਆ ਹੋਇਆ ਸੀ। ਹਰ ਕੋਈ ਮਿਸ ਪੂਜਾ ਨਾਲ ਮੁਲਾਕਾਤ ਕਰਨ, ਯਾਦਗਾਰੀ ਤਸਵੀਰਾਂ ਖਿੱਚਵਾਉਣ ਅਤੇ ਉਨ੍ਹਾਂ ਨਾਲ ਕੁਝ ਖ਼ਾਸ ਪਲ ਬਿਤਾਉਣ ਲਈ ਉਤਸ਼ਾਹਿਤ ਨਜ਼ਰ ਆਇਆ।
ਸਮਾਗਮ ਦੌਰਾਨ ਮਿਸ ਪੂਜਾ ਨੇ ਆਪਣੇ ਪ੍ਰਸ਼ੰਸਕਾਂ ਨਾਲ ਖੁੱਲ੍ਹ ਕੇ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਪਿਆਰ ਅਤੇ ਸਤਿਕਾਰ ਲਈ ਦਿਲੋਂ ਧੰਨਵਾਦ ਪ੍ਰਗਟਾਇਆ। ਪੂਰੇ ਪ੍ਰੋਗਰਾਮ ਦੌਰਾਨ ਖੁਸ਼ੀ ਅਤੇ ਉਤਸ਼ਾਹ ਦਾ ਮਾਹੌਲ ਬਣਿਆ ਰਿਹਾ।
ਇਸ ਵਿਸ਼ੇਸ਼ ਸਮਾਗਮ ਨੂੰ ਕਵਰ ਕਰਨ ਲਈ ਵੱਖ-ਵੱਖ ਮੀਡੀਆ ਅਦਾਰਿਆਂ ਦੇ ਨੁਮਾਇੰਦੇ ਵੀ ਵੱਡੀ ਗਿਣਤੀ ਵਿੱਚ ਮੌਜੂਦ ਰਹੇ, ਜਿਨ੍ਹਾਂ ਨੇ ਇਸ ਯਾਦਗਾਰ ਸ਼ਾਮ ਨੂੰ ਆਪਣੇ ਕੈਮਰਿਆਂ ਵਿੱਚ ਕੈਦ ਕੀਤਾ।
ਸਮਾਗਮ ਦੇ ਅੰਤ ਵਿੱਚ ਆਯੋਜਕਾਂ ਵੱਲੋਂ ਸਾਰੇ ਸਪਾਂਸਰਾਂ ਅਤੇ ਮੀਡੀਆ ਪ੍ਰਤੀਨਿਧੀਆਂ ਨੂੰ ਟਰਾਫੀਆਂ ਭੇਂਟ ਕਰਕੇ ਵਿਸ਼ੇਸ਼ ਸਨਮਾਨਿਤ ਕੀਤਾ ਗਿਆ। ਆਯੋਜਕਾਂ ਨੇ ਕਿਹਾ ਕਿ ਸਪਾਂਸਰਾਂ ਦੇ ਕੀਮਤੀ ਸਹਿਯੋਗ ਅਤੇ ਮੀਡੀਆ ਦੇ ਪੂਰੇ ਸਾਥ ਤੋਂ ਬਿਨਾਂ ਇਸ ਪ੍ਰੋਗਰਾਮ ਦੀ ਇਹ ਵੱਡੀ ਸਫਲਤਾ ਸੰਭਵ ਨਹੀਂ ਸੀ।
ਅੰਤ ਵਿੱਚ ਸਾਰੇ ਮਹਿਮਾਨਾਂ, ਸਪਾਂਸਰਾਂ, ਮੀਡੀਆ ਕਰਮੀਆਂ ਅਤੇ ਹਾਜ਼ਰੀਨ ਦਾ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਭਵਿੱਖ ਵਿੱਚ ਵੀ ਅਜਿਹੇ ਸੱਭਿਆਚਾਰਕ ਸਮਾਗਮ ਕਰਵਾਉਣ ਦਾ ਭਰੋਸਾ ਦਿੱਤਾ ਗਿਆ। ਇਹ ਸ਼ਾਮ ਪੋਕੇਨੋ ਅਤੇ ਆਲੇ-ਦੁਆਲੇ ਦੇ ਪੰਜਾਬੀ ਭਾਈਚਾਰੇ ਲਈ ਲੰਬੇ ਸਮੇਂ ਤੱਕ ਯਾਦਗਾਰ ਰਹੇਗੀ।