



ਪ੍ਰਦੀਪ ਚਿੱਜੜ
ਆਕਲੈਂਡ:- 31 ਜੁਲਾਈ 2026
ਬੀਤੀ ਕੱਲ ਮਸ਼ਹੂਰ ਪੰਜਾਬੀ ਗਾਇਕਾ ਅਤੇ ਫ਼ਿਲਮ ਅਦਾਕਾਰਾ ਨੇ EKAM’S HAIR AND BEAUTY STUDIO PAPAKURA ਦਾ ਦੌਰਾ ਕੀਤਾ। ਇਸ ਮੌਕੇ ਸਟੂਡੀਓ ਦੀ ਮਾਲਕਣ ਅਤੇ ਪੂਰੀ ਟੀਮ ਵੱਲੋਂ ਉਨ੍ਹਾਂ ਦਾ ਫੁੱਲਾਂ ਨਾਲ ਨਿੱਘਾ ਸਵਾਗਤ ਕੀਤਾ ਗਿਆ।
ਇਸ ਖੁਸ਼ੀ ਦੇ ਮੌਕੇ ‘ਤੇ ਕੇਕ ਕੱਟ ਕੇ ਜਸ਼ਨ ਮਨਾਇਆ ਗਿਆ। ਮਿਸ ਪੂਜਾ ਨੇ ਸਟਾਫ਼ ਨਾਲ ਮਿਲ ਕੇ ਖੁਸ਼ਗਵਾਰ ਪਲ ਬਿਤਾਏ ਅਤੇ ਸਭ ਨਾਲ ਤਸਵੀਰਾਂ ਵੀ ਖਿੱਚਵਾਈਆਂ। ਸਟੂਡੀਓ ਦੇ ਸਟਾਫ਼ ਅਤੇ ਮਿਸ ਪੂਜਾ ਨੇ ਇਸ ਯਾਦਗਾਰ ਮੁਲਾਕਾਤ ਦਾ ਭਰਪੂਰ ਆਨੰਦ ਮਾਣਿਆ।
ਇਹ ਮੁਲਾਕਾਤ ਸਾਰੇ ਸਟਾਫ਼ ਅਤੇ ਮੌਜੂਦ ਮਹਿਮਾਨਾਂ ਲਈ ਇੱਕ ਖ਼ਾਸ ਅਤੇ ਯਾਦਗਾਰ ਪਲ ਬਣ ਗਈ।



