ਮਿਸ ਪੂਜਾ ਦਾ ਲੇਡੀਜ਼ ਨਾਈਟ ਲਾਈਵ ਕਨਸਰਟ ਰਿਹਾ ਸੁਪਰਹਿੱਟ।

✨ SOLD OUT SHOW ✨
🎤 ਪੰਜਾਬ ਦੀ ਮਸ਼ਹੂਰ ਗਾਇਕਾ ਮਿਸ ਪੂਜਾ ਦੀ ਲੇਡੀਜ਼ ਨਾਈਟ ਨੇ ਧੂਮ ਮਚਾ ਦਿੱਤੀ। ਹਾਊਸਫੁੱਲ ਅਤੇ ਸੋਲਡ ਆਊਟ ਸ਼ੋਅ ਨੇ ਹਰ ਪਾਸੇ ਰੌਣਕਾਂ ਲਾ ਦਿੱਤੀਆਂ।

ਪ੍ਰਦੀਪ ਚਿੱਜੜ
ਆਕਲੈਂਡ:- 02 ਅਗੱਸਤ 2026

ਬੀਤੀ ਰਾਤ ਪੰਜਾਬੀ ਗਾਇਕਾ ਮਿਸ ਪੂਜਾ ਦਾ ਲੇਡੀਜ਼ ਨਾਈਟ ਲਾਈਵ ਕਨਸਰਟ ਬੇਹੱਦ ਕਾਮਯਾਬ ਰਿਹਾ। ਮਿਸ ਪੂਜਾ ਨੇ ਆਪਣੀ ਸ਼ਾਨਦਾਰ ਅਤੇ ਨਾਨ-ਸਟਾਪ ਲਾਈਵ ਗਾਇਕੀ ਨਾਲ ਦਰਸ਼ਕਾਂ ਨੂੰ ਸ਼ੁਰੂ ਤੋਂ ਅੰਤ ਤੱਕ ਝੂਮਣ ਲਈ ਮਜਬੂਰ ਕਰ ਦਿੱਤਾ। ਉਨ੍ਹਾਂ ਨੇ ਆਪਣੇ ਹਿੱਟ ਗੀਤਾਂ ਦੀ ਲੜੀ ਨਾਲ ਮਾਹੌਲ ਨੂੰ ਹੋਰ ਵੀ ਰੰਗੀਨ ਬਣਾ ਦਿੱਤਾ ਅਤੇ ਹਰ ਉਮਰ ਦੀਆਂ ਮਹਿਲਾਵਾਂ ਨੂੰ ਨੱਚਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਦੀ ਦਮਦਾਰ ਪਰਫਾਰਮੈਂਸ ਨੂੰ ਹਾਜ਼ਰ ਦਰਸ਼ਕਾਂ ਨੇ ਖੂਬ ਸਰਾਹਿਆ ਅਤੇ ਵਾਰ – ਵਾਰ ਤਾਲੀਆਂ ਨਾਲ ਹਾਲ ਗੂੰਜ ਉਠਿਆ।
ਸਮਾਗਮ ਦੌਰਾਨ ਮਹਿਲਾਵਾਂ ਨੇ ਜੁਐਲਰੀ, ਮੇਕਅੱਪ ਅਤੇ ਬਿਊਟੀ ਪ੍ਰੋਡਕਟਸ ਦੀ ਖਰੀਦਦਾਰੀ ਦਾ ਵੀ ਭਰਪੂਰ ਆਨੰਦ ਮਾਣਿਆ। ਸੁਆਦੀ ਖਾਣੇ ਦਾ ਲੁਤਫ਼ ਉਠਾਉਣ ਦੇ ਨਾਲ-ਨਾਲ ਸਭ ਨੇ ਯਾਦਗਾਰੀ ਤਸਵੀਰਾਂ ਖਿੱਚਵਾਈਆਂ ਅਤੇ ਖੂਬ ਮਸਤੀ ਕੀਤੀ। ਸਮੁੱਚੇ ਤੌਰ ‘ਤੇ ਇਹ ਸ਼ਾਮ ਸੰਗੀਤ, ਮਨੋਰੰਜਨ, ਖਰੀਦਦਾਰੀ ਅਤੇ ਸੁਆਦਲੇ ਭੋਜਨ ਨਾਲ ਭਰਪੂਰ ਇੱਕ ਯਾਦਗਾਰ ਸਮਾਗਮ ਸਾਬਤ ਹੋਈ।