ਭਾਰਤ ਬਨਾਮ ਪਾਕਿਸਤਾਨ ਹਾਕੀ ਮੁਕਾਬਲਾ

ਪ੍ਰਦੀਪ ਚਿੱਜੜ

ਆਕਲੈਂਡ:- 24 ਜੂਨ  2026

Iਅਭਿਸ਼ੇਕ, ਨੀਲਕਾਂਤਾ ਸ਼ਰਮਾ, ਰਾਜਿੰਦਰ ਸਿੰਘ ਅਤੇ ਸੁਖਜੀਤ ਸਿੰਘ ਦੇ ਗੋਲਾਂ ਦੀ ਬਦੌਲਤ ਭਾਰਤ ਨੇ ਮੰਗਲਵਾਰ ਨੂੰ ਲੰਡਨ ਦੇ ਲੀ ਬੈਲੀ ਹਾਕੀ ਐਂਡ ਟੈਨਿਸ ਸੈਂਟਰ ਵਿੱਚ ਪਾਕਿਸਤਾਨ ਦੀ ਆਖ਼ਰੀ ਵੇਲੇ ਦੀ ਜ਼ਬਰਦਸਤ ਵਾਪਸੀ ਨੂੰ ਰੋਕਦਿਆਂ ਇੱਕ ਯਾਦਗਾਰ ਜਿੱਤ ਦਰਜ ਕੀਤੀ।
ਭਾਰਤੀ ਟੀਮ (ਮੈਨ ਇਨ ਬਲੂ) ਇਸ ਮੈਚ ਵਿੱਚ ਨੀਦਰਲੈਂਡਜ਼ ਖ਼ਿਲਾਫ਼ 3-2 ਦੀ ਸ਼ਾਨਦਾਰ ਜਿੱਤ ਤੋਂ ਬਾਅਦ ਉਤਰੀ ਸੀ। ਰੋਟਰਡੈਮ ਦੌਰੇ ਦੌਰਾਨ ਭਾਰਤ ਦਾ ਪ੍ਰਦਰਸ਼ਨ  ਜਿਅਦਾ ਵਧੀਆ ਨਹੀ ਰਿਹਾ, ਜਿੱਥੇ ਉਸਨੇ ਨੀਦਰਲੈਂਡਜ਼ ਅਤੇ ਜਰਮਨੀ ਨੂੰ ਹਰਾਇਆ, ਪਰ ਬਾਕੀ ਦੋ ਮੈਚਾਂ ਵਿੱਚ ਹਾਰ ਦਾ ਸਾਹਮਣਾ ਕੀਤਾ।
ਇਸ ਪ੍ਰੋ ਲੀਗ ਸੀਜ਼ਨ ਵਿੱਚ ਭਾਰਤ ਦਾ ਪ੍ਰਦਰਸ਼ਨ ਅਸਥਿਰ ਰਿਹਾ ਹੈ। ਟੀਮ ਨੇ 12 ਮੈਚਾਂ ਵਿੱਚੋਂ 10 ਅੰਕ ਹਾਸਲ ਕੀਤੇ ਹਨ, ਜਿਸ ਵਿੱਚ 2 ਜਿੱਤਾਂ, 3 ਡਰਾਅ ਅਤੇ 7 ਹਾਰਾਂ ਸ਼ਾਮਲ ਹਨ।
ਦੂਜੇ ਪਾਸੇ, ਪਾਕਿਸਤਾਨ ਦੀ ਟੀਮ ਭਾਰੀ ਦਬਾਅ ਹੇਠ ਮੈਚ ਵਿੱਚ ਉਤਰੀ, ਕਿਉਂਕਿ ਉਹ ਟੂਰਨਾਮੈਂਟ ਦੇ ਆਪਣੇ ਸਾਰੇ 12 ਮੈਚ ਹਾਰ ਚੁੱਕੀ ਸੀ। ਬੈਲਜੀਅਮ ਦੌਰੇ ਦੌਰਾਨ ਵੀ ਉਸਦੀ ਮਾੜੀ ਫਾਰਮ ਜਾਰੀ ਰਹੀ, ਜਿੱਥੇ ਉਸਨੂੰ ਸਪੇਨ ਅਤੇ ਬੈਲਜੀਅਮ ਖ਼ਿਲਾਫ਼ ਲਗਾਤਾਰ ਚਾਰ ਹਾਰਾਂ ਮਿਲੀਆਂ। ਇਸ ਦੌਰਾਨ ਪਾਕਿਸਤਾਨ ਨੇ ਸਿਰਫ਼ 4 ਗੋਲ ਕੀਤੇ ਅਤੇ 22 ਗੋਲ ਖਾਧੇ।
ਅੰਕ ਸੂਚੀ ਦੇ ਸਭ ਤੋਂ ਹੇਠਲੇ ਸਥਾਨ ‘ਤੇ ਮੌਜੂਦ ਪਾਕਿਸਤਾਨ ਲਈ ਹੁਣ ਮੌਕੇ ਘੱਟ ਰਹਿ ਗਏ ਹਨ ਅਤੇ ਰੈਲੀਗੇਸ਼ਨ ਤੋਂ ਬਚਣ ਲਈ ਉਸਨੂੰ ਬਾਕੀ ਮੈਚਾਂ ਵਿੱਚ ਜਿੱਤਾਂ ਦੀ ਸਖ਼ਤ ਲੋੜ ਹੈ।

ਭਾਰਤੀ ਟੀਮ ਦੇ ਖਿਡਾਰੀ 👇

ਹਰਮਨਪ੍ਰੀਤ ਸਿੰਘ (ਕਪਤਾਨ), ਮੋਹਿਤ ਹੋਨਨੇਨਹੱਲੀ ਸ਼ਸ਼ਿਕੁਮਾਰ, ਸੂਰਜ ਕਰਕੇਰਾ, ਅਮਿਤ ਰੋਹਿਦਾਸ, ਸੁਮਿਤ, ਸੰਜੇ, ਯਸ਼ਦੀਪ ਸਿਵਾਚ, ਅਮਨਦੀਪ ਲਾਕੜਾ, ਜਰਮਨਪ੍ਰੀਤ ਸਿੰਘ, ਜੁਗਰਾਜ ਸਿੰਘ, ਹਾਰਦਿਕ ਸਿੰਘ, ਮਨਪ੍ਰੀਤ ਸਿੰਘ, ਰਾਜਿੰਦਰ ਸਿੰਘ, ਰਾਜ ਕੁਮਾਰ ਪਾਲ, ਨੀਲਕਾਂਤਾ ਸ਼ਰਮਾ, ਵਿਵੇਕ ਸਾਗਰ ਪ੍ਰਸਾਦ, ਰਬੀਚੰਦਰ ਸਿੰਘ ਮੋਇਰਾਂਗਥੇਮ, ਮਨਦੀਪ ਸਿੰਘ, ਸੁਖਜੀਤ ਸਿੰਘ, ਅਭਿਸ਼ੇਕ, ਆਦਿਤਿਆ ਅਰਜੁਨ ਲਾਲਾਗੇ, ਦਿਲਪ੍ਰੀਤ ਸਿੰਘ, ਸ਼ਿਲਾਨੰਦ ਲਾਕੜਾ ਅਤੇ ਸੇਲਵਮ ਕਾਰਥੀ।