ਪ੍ਰਦੀਪ ਚਿੱਜੜ
ਆਕਲੈਂਡ:- 25 ਜੂਨ 2026
ਸ਼ੇਨ ਜੋਨਜ਼ ਹਮੇਸ਼ਾ ਸੁਰਖੀਆਂ ਵਿੱਚ ਰਹਿੰਦੇ। Asian ਭਾਈਚਾਰੇ ਨਾਲ ਇਹਨਾ ਨੂੰ ਨਫਰਤ ਹੈ। ਪਿਛਲੇ ਦਿਨੀ ਆਪਣੇ ਵਿਵਾਦਪੂਰਨ ਬਿਆਨ ਕਾਰਨ ਅਖਬਾਰਾ ਦੀਆਂ ਸੁਰਖੀਆਂ ਵਿਚ ਸਨ ਤੇ ਹੁਣ ਕੈਨੇਡਾ ਦੀ ਯਾਤਰਾ ਕਾਰਨ। ਸ਼ੇਨ ਜੋਨਜ਼ ਨੇ ਇਹ ਪੁਸ਼ਟੀ ਕਰਨ ਤੋਂ ਇਨਕਾਰ ਕੀਤਾ ਕਿ ਕੀ ਟੋਰਾਂਟੋ ਮਾਈਨਿੰਗ ਕਾਨਫਰੰਸ ਵਾਲੀ ਥਾਂ ਤੋਂ ਹੋਟਲ ਸਿਰਫ਼ ਤਿੰਨ ਮਿੰਟ ਦੀ ਪੈਦਲ ਦੂਰੀ ’ਤੇ ਸੀ। ਸਰੋਤ ਮੰਤਰੀ Shane Jones ਅਤੇ ਸਰਕਾਰ ਨੇ ਇਹ ਪੁਸ਼ਟੀ ਜਾਂ ਖੰਡਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਕਿ ਟੋਰਾਂਟੋ ਵਿੱਚ ਮਾਈਨਿੰਗ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਉਹ ਜਿਸ ਹੋਟਲ ਵਿੱਚ ਠਹਿਰੇ ਸਨ, ਕੀ ਉਹ ਉਸ ਕਨਵੈਨਸ਼ਨ ਸੈਂਟਰ ਦੇ ਬਿਲਕੁਲ ਗੁਆਂਡ ਵਾਲੀ ਇਮਾਰਤ ਵਿੱਚ ਸੀ ਜਿੱਥੇ ਕਾਨਫਰੰਸ ਹੋ ਰਹੀ ਸੀ।
Media ਨੇ ਪਿਛਲੇ ਵੀਰਵਾਰ ਖੁਲਾਸਾ ਕੀਤਾ ਸੀ ਕਿ ਜੋਨਜ਼ ਨੇ ਕੈਨੇਡਾ ਦੀ ਯਾਤਰਾ ’ਤੇ 63,000 ਡਾਲਰ ਖਰਚ ਕੀਤੇ, ਜਦਕਿ ਕੈਬਨਿਟ ਵੱਲੋਂ ਸਿਰਫ਼ 33,000 ਡਾਲਰ ਦੇ ਖਰਚ ਨੂੰ ਮਨਜ਼ੂਰੀ ਦਿੱਤੀ ਗਈ ਸੀ। ਇਸ ਕਾਰਨ ਪ੍ਰਧਾਨ ਮੰਤਰੀ ਦੇ ਦਫ਼ਤਰ ਨੂੰ ਬਾਅਦ ਵਿੱਚ ਖਰਚੇ ਦੀ ਮਨਜ਼ੂਰੀ ਦੇਣੀ ਪਈ, ਜੋ ਕਿ ਇਸ ਸਾਲ ਫ਼ਰਵਰੀ ਵਿੱਚ ਹੀ ਹੋਈ।
ਇਸ ਯਾਤਰਾ ਲਈ ਰਿਹਾਇਸ਼ ਦਾ ਬਿੱਲ ਦੋ ਲੋਕਾਂ ਲਈ ਚਾਰ ਰਾਤਾਂ ਵਾਸਤੇ 13,397.52 ਡਾਲਰ ਆਇਆ। ਇਸ ਦਾ ਮਤਲਬ ਹੈ ਕਿ ਹਰ ਵਿਅਕਤੀ ਲਈ ਪ੍ਰਤੀ ਰਾਤ ਖਰਚ 1,674.69 ਡਾਲਰ ਬਣਦਾ ਹੈ। ਬਾਕੀ ਖਰਚਿਆਂ ਵੇਰਵਾ ਆਉਣਾ ਬਾਕੀ ਹੈ।



