,

ਭਾਰਤ ਅਤੇ ਨਿਊਜ਼ੀਲੈਂਡ ਮਹਿਲਾ ਕ੍ਰਿਕਟ ਟੀਮ ਸੈਮੀਫਾਈਨਲ ਦਾ ਮੁਕਾਬਲਾ

ਪ੍ਰਦੀਪ ਚਿੱਜੜ
ਆਕਲੈਂਡ:- 24/ਅਕਤੂਬਰ  2025
ਪ੍ਰਤੀਕਾ ਰਾਵਲ ਅਤੇ ਸਮ੍ਰਿਤੀ ਮੰਧਾਨਾ ਦੀਆਂ ਸੈਂਚਰੀਆਂ ਨਾਲ ਭਾਰਤ  ਮਹਿਲਾ ਟੀਮ ਦੀ 53 ਦੋੜਾ ਨਾਲ ਜਿੱਤ, ਸੈਮੀਫਾਈਨਲ ਲਈ ਕਵਾਲੀਫਾਈ ਕੀਤਾ।
ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਨਿਊਜ਼ੀਲੈਂਡ ਨੂੰ ਡੀਐਲਐਸ ਤਰੀਕੇ ਨਾਲ 53 ਦੋੜਾ ਨਾਲ ਹਰਾਇਆ ਅਤੇ ਮਹਿਲਾ ਵਿਸ਼ਵ ਕੱਪ 2025 ਦੇ ਸੈਮੀਫਾਈਨਲ ਵਿੱਚ ਜਗ੍ਹਾ ਪੱਕੀ ਕੀਤੀ। ਇਹ ਮੈਚ ਵੀਰਵਾਰ ਨੂੰ ਡੀ.ਵਾਈ. ਪਾਟਿਲ ਸਟੇਡੀਅਮ ਵਿੱਚ ਖੇਡਿਆ ਗਿਆ ਤੇ ਭਾਰਤ ਦੀਆਂ ਪਹਿਲੀਆਂ ਤਿੰਨ ਬੱਲੇਬਾਜ਼ਾਂ ਨੇ ਕਮਾਲ ਕਰ ਦਿੱਤਾ।
ਓਪਨਰ ਸ੍ਰੀਮਤੀ ਮੰਧਾਨਾ  ਅਤੇ ਪ੍ਰਤੀਕਾ ਰਾਵਲ ਨੇ ਸਿਰਫ਼ 202 ਗੇਂਦਾਂ ‘ਤੇ 212 ਰਨਾਂ ਦੀ ਸ਼ਾਨਦਾਰ ਸਾਂਝ ਪਾਈ। ਦੋਵੇਂ ਨੇ ਸੈਂਚਰੀਆਂ ਜੜੀਆਂ ਅਤੇ ਨਵਾਂ ਰਿਕਾਰਡ ਬਣਾਇਆ। ਮੰਧਾਨਾ ਨੇ 95 ਗੇਂਦਾਂ ‘ਤੇ 109 ਰਨ ਬਣਾਏ (10 ਚੌਕੇ, 3 ਛੱਕੇ), ਜਦਕਿ ਰਾਵਲ ਨੇ 134 ਗੇਂਦਾਂ ‘ਤੇ 122 ਰਨ ਬਣਾਏ — ਆਪਣੀ ਦੂਜੀ ਵਨਡੇ ਸੈਂਚਰੀ ਨਾਲ ਉਹ ਮਹਿਲਾ ਵਨਡੇ ਇਤਿਹਾਸ ਵਿੱਚ 1,000 ਰਨ ਪੂਰੇ ਕਰਨ ਵਾਲੀਆਂ ਸਭ ਤੋਂ ਤੇਜ਼ ਖਿਡਾਰੀਆਂ ਵਿੱਚੋਂ ਇੱਕ ਬਣ ਗਈ।
ਬਰਸਾਤ ਕਾਰਨ ਮੈਚ ਘੱਟ ਓਵਰਾਂ ਦਾ ਹੋਣ ਕਰਕੇ ਨਿਊਜ਼ੀਲੈਂਡ ਨੂੰ 44 ਓਵਰਾਂ ਵਿੱਚ 325 ਰਨਾਂ ਦਾ ਟੀਚਾ ਮਿਲਿਆ। ਉਨ੍ਹਾਂ ਨੇ 271/8 ਤੱਕ ਲੜਾਈ ਕੀਤੀ। ਬਰੂਕ ਹਾਲੀਡੇ ਨੇ 81 ਰਨ ਬਣਾਏ, ਜਦਕਿ ਇਸਾਬੈਲ ਗੇਜ਼ 65* ‘ਤੇ ਨਾਬਾਦ ਰਹੀ।
ਇਸ ਜਿੱਤ ਨਾਲ ਭਾਰਤ ਸੈਮੀਫਾਈਨਲ ਵਿੱਚ ਚੌਥੀ ਟੀਮ ਵਜੋਂ ਪ੍ਰਵੇਸ਼ ਕਰ ਗਿਆ ਹੈ ਅਤੇ ਉਹ 30 ਅਕਤੂਬਰ ਨੂੰ ਦੁਬਾਰਾ ਡੀ.ਵਾਈ. ਪਾਟਿਲ ਸਟੇਡੀਅਮ ‘ਤੇ ਖੇਡੇਗਾ।