,

ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਦਾ 33ਵਾਂ ਟੂਰਨਾਮੈਂਟ

ਪ੍ਰਦੀਪ ਚਿੱਜੜ
ਆਕਲੈਂਡ:-  23 ਅਕਤੂਬਰ 2025
ਅੰਬੇਡਕਰ ਸਪੋਰਟਸ ਐਂਡ ਕਲਚਰਲ ਕਲੱਬ ਦਾ 33ਵਾਂ ਟੂਰਨਾਮੈਂਟ 26 ਅਕਤੂਬਰ ਲੇਬਰ ਵੀਕਐਂਡ ਤੇ ਕਰਵਾਇਆ ਜਾ ਰਿਹਾ ਹੈ।  ਪੰਜਾਬੀ ਦਰਪਣ ਦੀ ਟੀਮ ਨਾਲ ਕਲੱਬ ਦੇ ਪ੍ਰਬੰਧਕਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ। ਕਿ 26 ਤਰੀਕ ਦਿਨ ਐਤਵਾਰ ਨੂੰ COLIN LAWRIE FIELDS
47 Reynolds Road, Pukekohe   ਦੀਆਂ ਗਰਾਊਂਡਾਂ ਵਿੱਚ ਇਹ ਟੂਰਨਾਮੈਂਟ ਹੋਣ ਜਾ ਰਿਹਾ ਹੈ। ਸਾਰੇ ਪੰਜਾਬੀ ਭਾਈਚਾਰੇ ਨੂੰ ਪੂਰੇ ਪਰਿਵਾਰ ਸਮੇਤ ਪਹੁੰਚਣ ਲਈ ਬੇਨਤੀ ਕੀਤੀ।
ਉਹਨਾਂ ਦੇ ਦੱਸਣ ਮੁਤਾਬਕ ਟੂਰਨਾਮੈਂਟ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।   ਉਹਨਾ ਦੀ ਸਾਰੀ ਟੀਮ ਆਸਵੰਦ ਹੈ ਕਿ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਸਾਰੇ  ਜਣੇ ਖੇਡਾਂ ਦਾ ਅਤੇ ਖਾਣ ਪੀਣ ਦਾ ਆਨੰਦ ਮਾਨਣਗੇ ।  ਸਾਰੇ ਪੰਜਾਬੀ ਭਾਈਚਾਰੇ ਨੂੰ ਪਰਿਵਾਰਾਂ ਸਮੇਤ ਜਰੂਰ ਉੱਥੇ ਪਹੁੰਚਣ ਵਾਸਤੇ ਸੱਦਾ ਦਿੰਦੇ ਹਨ।