ਪ੍ਰਦੀਪ ਚਿੱਜੜ
ਆਕਲੈਂਡ:- 21 ਜੁਲਾਈ 2026
18 ਜੁਲਾਈ 2026 ਨੂੰ ਵਾਇਵਾਕਾਰੇਕੇ ਨੈਚਰਲ ਹੈਰੀਟੇਜ ਪਾਰਕ ਵਿੱਚ ਵਾਇਕਾਟੋ ਸ਼ਹੀਦ-ਏ-ਆਜ਼ਮ ਭਗਤ ਸਿੰਘ ਸਪੋਰਟਸ ਐਂਡ ਕਲਚਰਲ
ਟਰੱਸਟ ਨੇ ਹਮੈਲਟਿੱਨ ਸਿੱਟੀ ਕੌਂਸਲ ਅਤੇ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਆਪਣਾ ਸਾਲਾਨਾ ਮਾਤਾਰਿਕੀ ਬਹੁ-ਸੱਭਿਆਚਾਰਕ ਰੁੱਖ ਲਗਾਉਣ ਸਮਾਗਮ ਮਨਾਇਆ। ਇਸ ਦੌਰਾਨ ਲਗਭਗ 5,500 ਵੱਖ ਵੱਖ-ਵੱਖ ਤਰ੍ਹਾਂ ਦੇ ਪੌਦੇ ਲਗਾਏ
ਗਏ। ਇਹ 200 ਸਾਲਾਂ ਦੇ ਪਰਿਆਵਰਣ ਪੁਨਰਸਥਾਪਨਾ ਪ੍ਰੋਜੈਕਟ ਦਾ ਹਿੱਸਾ ਹੈ ਜੋ ਭਵਿੱਖ ਦੀਆਂ ਪੀੜ੍ਹੀਆਂ ਲਈ ਹਰਾ-ਭਰਾ, ਜੈਵਿਕ ਵਿਭਿੰਨਤਾ ਨਾਲ ਭਰਪੂਰ ਅਤੇ ਟਿਕਾਊ ਵਾਤਾਵਰਣ ਤਿਆਰ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਇਸ ਸਮਾਗਮ ਨੇ ਵੱਖ-ਵੱਖ ਸਭਿਆਚਾਰਾਂ,ਧਰਮਾਂ ਅਤੇ ਭਾਈਚਾਰਿਆਂ ਨੂੰ ਇੱਕ ਮੰਚ ‘ਤੇ ਇਕੱਠਾ ਕੀਤਾ। ਮਾਤਾਰਿਕੀ ਦਾ ਸੰਦੇਸ਼ ਏਕਤਾ, ਨਵੀਂ ਸ਼ੁਰੂਆਤ ਅਤੇ ਕੁਦਰਤ ਪ੍ਰਤੀ ਜ਼ਿੰਮੇਵਾਰੀ ਹੈ,
ਜਿਸ ਨੂੰ ਸਾਰੇ ਸੇਵਾਦਾਰਾਂ ਨੇ ਆਪਣੇ ਕੰਮ ਰਾਹੀਂ ਜੀਵੰਤ ਕੀਤਾ। ਰੁੱਖ ਲਗਾਉਣ ਤੋਂ ਬਾਅਦ ਟਰੱਸਟ ਵੱਲੋਂ ਮੁਫ਼ਤ ਚਾਹ, ਸਾਫਟ ਡ੍ਰਿੰਕਸ, ਸਮੋਸੇ, ਜਲੇਬੀਆਂ ਅਤੇ ਚਿਪਸ ਪਰੋਸੇ ਗਏ। ਟਰੱਸਟ ਟੀਮ ਪ੍ਰਧਾਨ ਜਰਨੈਲ ਸਿੰਘ ਰਾਹੋਂ, ਉਪ ਪ੍ਰਧਾਨ ਅਤੁਲ ਸ਼ਰਮਾ, ਬੋਰਡ ਮੈਂਬਰ ਸੰਦੀਪ
ਕਾਲਸੀ ਅਤੇ ਪਰਿਵਾਰ, ਆਈਟੀ ਕੋਆਰਡੀਨੇਟਰ ਰਣਜੀਤ ਬੋਪਾਰਾਇ, ਹਰਦੀਪਕਕੌਰ ਅਤੇ ਪਰਿਵਾਰ, ਮੁਕੇਸ਼ ਬੱਗਾ ਅਤੇ ਪਰਿਵਾਰ, ਗੁਰਪ੍ਰੀਤ ਢੱਡਾ ਮਨੋਜ ਰਾਵਤ ਲੱਲਤਾ ਰਾਵਤ ਪਰਿਵਾਰ ਵਿਸ਼ਾਲ ਕੋਹਲੀ ਅਤੇ ਪਰਿਵਾਰ ਲਖਵੀਰ ਸਿੰਘ ਪਰਮ ਕੋਰ ਅਤੇ ਬੱਚਿਆਂ ਨੇ ਬਹੁਤ ਹੀ ਉਤਸ਼ਾਹ ਦੇ ਨਾਲ ਪੌਦੇ ਲਗਾਏ ਅਤੇ ਬਾਅਦ ਵਿੱਚ ਗਿੱਧਾ ਅਤੇ ਭੰਗੜਾ ਪਾ ਕੇ ਗਭਰੂਆਂ ਤੇ ਮੁਟਿਆਰਾਂ ਨੇ ਵੱਖਰਾ ਹੀ ਮਹੌਲ ਬਣਾ ਦਿੱਤਾ ਭੰਗੜੇ ਵਿੱਚ ਗੋਰੇ ਤੇ ਗੋਰੀਆਂ ਨੇ ਭਾਗ ਲੈ ਕੇ ਹੋਰ ਵੀ ਦਿਲਚਸਪ ਮਾਹੌਲ ਬਣਾ ਦਿੱਤਾ ਟਰੱਸਟ ਗਰਮਾ ਗਰਮ ਪੰਜਾਬੀ ਚਾਹ ਸਪਾਂਸਰ ਕਰਨ ਲਈ ਸ਼ੇਖੂਪੁਰੀਆ ਪਰਿਵਾਰ ਦਾ ਸਾਫਟ ਡਰਿੰਕ ਲਈ ਮੁਕੇਸ਼ ਬੱਗਾ ਤੇ ਕਿਰਨ ਬੱਗਾ ਸਮੋਸੇ ਜਲੇਬੀਆਂ ਲਈ ਵਿਸ਼ਾਲ ਸੋਲੰਕੀਂ ਮਿਠਾਈ ਵਾਲਾ ਹਮੈਲਟਿੱਨ ਦਾ ਦਿਲੋਂ ਧੰਨਵਾਦ ਕਰਦਾ ਹੈ। ਨਾਲ
ਹੀ ਹੈਮਿਲਟਨ ਸਿਟੀ ਕੌਂਸਲ ਦੇ ਸਾਰੇ ਸਟਾਫ਼, ਅਤੇ ਇਸ ਸਮਾਗਮ ਦੇ ਇੰਨਚਾਰਜ ਟੌਡ ਦਾ
ਅਤੇ ਹਰ ਵਲੰਟੀਅਰ ਦਾ ਵਿਸ਼ੇਸ਼ ਧੰਨਵਾਦ ਕਰਦਾ ਹੈ ਇਹ ਸਮਾਗਮ ਸਾਬਤ ਕਰਦਾ ਹੈ ਕਿ ਜਦੋਂ ਭਾਈਚਾਰੇ ਮਿਲ ਕੇ ਕੰਮ
ਕਰਦੇ ਹਨ ਤਾਂ ਵਾਤਾਵਰਣ ਅਤੇ ਸਮਾਜ ਦੋਵੇਂ ਮਜ਼ਬੂਤ ਬਣਦੇ ਹਨ ਇਸ ਸਮੇਂ ਰੱਸਾ-ਕੱਸੀ ਦੇ ਮੁਕਾਬਲੇ ਵੀ ਕਰਵਾਏ ਗਏ ਜਿਨ੍ਹਾਂ ਦਾ ਸਾਰਿਆਂ ਨੇ ਬਹੁਤ ਹੀ ਅਨੰਦ ਮਾਣਿਆ ਟਰੱਸਟ ਦੇ ਪ੍ਰਧਾਨ ਜਰਨੈਲ ਸਿੰਘ ਰਾਹੋਂ ਨੇ ਸਾਰੇ ਪਰਿਵਾਰਾਂ ਦਾ ਧੰਨਵਾਦ ਕੀਤਾ ਤੇ ਅਗਲੇ ਸਾਲ ਫਿਰ ਮਿਲਣ ਦੇ ਵਾਅਦੇ ਨਾਲ ਸਮਾਪਤੀ ਕੀਤੀ ਗਈ






