ਸਰਬ ਸੰਮਤੀ ਨਾਲ ਹੋਈ ਨਵੀ ਕਮੇਟੀ ਦੀ ਚੋਣ
ਪ੍ਰਦੀਪ ਚਿੱਜੜ
ਆਕਲੈਂਡ :- 07 ਜੂਨ 2026
ਸ਼੍ਰੀ ਗੁਰੂ ਰਵਿਦਾਸ ਸਭਾ ਬੰਬੇ ਹਿਲ ਦੀ ਪ੍ਰਬੰਧਕ ਕਮੇਟੀ ਦੀ AGM ਅੱਜ ਗੁਰਦੁਆਰਾ ਬੰਬੇ ਹਿਲ ਦੀ ਲਾਇਬਰੇਰੀ ਵਿੱਚ ਹੋਈ । ਜਿਸ ਵਿੱਚ ਸਭ ਤੋਂ ਪਹਿਲਾਂ ਕਮੇਟੀ ਦੇ ਪ੍ਰਧਾਨ ਸ੍ਰੀ ਨਿਰਮਲ ਸਿੰਘ ਭੱਟੀ ਹੋਣਾਂ ਨੇ ਸਾਰੇ ਮੈਂਬਰਾਂ ਨੂੰ ਦੋ ਮਿੰਟ ਦਾ ਮੋਨ ਧਾਰਨ ਕਰਨ ਵਾਸਤੇ ਕਿਹਾ ਜਿਹੜੀਆਂ ਰੂਹਾਂ ਸਾਡੇ ਕੋਲੋਂ ਵਿਛੜ ਗਈਆਂ ਉਹਨਾਂ ਦੀ ਯਾਦ ਵਿੱਚ। ਕੁਝ ਮੈਂਬਰ ਗੈਰ ਹਾਜ਼ਰ ਸਨ ਤੇ ਉਹਨਾਂ ਦਾ ਮੁਆਫੀਨਾਮਾ ਵੀ ਲਿਖਿਆ ਗਿਆ। ਉਸ ਤੋਂ ਬਾਅਦ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਿਰਮਲ ਸਿੰਘ ਭੱਟੀ ਨੇ ਆਪਣੀ PRESIDENT ਰਿਪੋਰਟ ਪੜ੍ਹੀ ਜਿਸ ਵਿੱਚ ਪਿਛਲੇ ਸਾਲ ਦੇ ਕੀਤੇ ਕੰਮਾਂ ਬਾਰੇ ਦੱਸਿਆ। ਉਸ ਤੋਂ ਉਪਰੰਤ ਕਮੇਟੀ ਦੇ ਖਜ਼ਾਨਚੀ ਪ੍ਰਦੀਪ ਚਿੱਜੜ ਨੇ ਸਾਲ ਦੀ FINANCIAL REPORT ਨੂੰ ਸਾਂਝਾ ਕੀਤਾ ਤੇ ਸਾਰੀ ਕਮੇਟੀ ਨੇ ਆਪਣੀ ਸਹਿਮਤੀ ਜਤਾਈ। ਰਿਪੋਰਟ ਪੜਨ ਤੋਂ ਬਾਅਦ ਗੁਰਦੁਆਰੇ ਦੀ ਤਰੱਕੀ ਵਾਸਤੇ ਗੱਲਾਂ ਬਾਤਾਂ ਕੀਤੀਆਂ ਗਈਆਂ ਤੇ ਅੰਤ ਵਿੱਚ ਪ੍ਰਧਾਨ ਸ਼੍ਰੀ ਨਿਰਮਲਜੀਤ ਸਿੰਘ ਭੱਟੀ ਨੇ ਪੁਰਾਣੀ ਕਮੇਟੀ ਨੂੰ ਖਾਰਜ ਕੀਤਾ ਤੇ ਨਵੀਂ ਕਮੇਟੀ ਦੀ ਚੋਣ ਸਰਬ ਸੰਮਤੀ ਨਾਲ ਹੋਈ। ਨਵੀ ਕਮੇਟੀ 2026 ਤੋਂ 2027 ਤੱਕ ਦਾ ਕੰਮ ਕਰੇਗੀ। ਨਵੀ ਕਮੇਟੀ ਦੇ ਪ੍ਰਧਾਨ ਕੁਲਵਿੰਦਰ ਸਿੰਘ ਝੰਮਟ ਚੁਣੇ ਗਏ, ਜੋ QSM ਨਿਊਜ਼ੀਲੈਂਡ ਹਨ। ਪਿਛਲੇ ਸਮਿਆਂ ਤੋਂ ਵੱਖ-ਵੱਖ ਸੇਵਾਵਾਂ ਨਿਭਾਉਂਦੇ ਆ ਰਹੇ ਹਨ।
ਨਵੀਂ ਕਮੇਟੀ ਵਿੱਚ ਪ੍ਰਧਾਨ ਕੁਲਵਿੰਦਰ ਸਿੰਘ ਝੰਮਟ ਉਪ ਪ੍ਰਧਾਨ ਰਜਿੰਦਰ ਸਿੰਘ ਚੁੰਬਰ, ਸਕੱਤਰ ਹਰਦਿਆਲ ਸਿੰਘ ਪੁਰਹੀਰਾ, ਵਾਈਸ ਸਕੱਤਰ ਸੰਤੋਖ ਸਿੰਘ, ਖਜਾਨਚੀ ਰਾਕੇਸ਼ ਕੁਮਾਰ , ਉਪ ਖਜਾਨਚੀ ਗਰੀਸ਼ ਕੁਮਾਰ, Auditor ਲਖਵਿੰਦਰ ਲੇਖ । ਲੰਗਰ ਕਮੇਟੀ ਦੀ ਵੀ ਚੋਣ ਕੀਤੀ ਗਈ ਜਿਸ ਵਿੱਚ ਲੰਗਰ ਦਾ ਇੰਚਾਰਜ ਰਾਮਪਾਲ ਸੰਧੂ ਅਤੇ ਪਿਆਰਾ ਰੱਤੂ ਜੀ ਨੂੰ ਬਣਾਇਆ ਗਿਆ । ਬੀਬੀਆਂ ਦੀ ਇੰਚਾਰਜ ਬਿਮਲਾ ਦੇਵੀ ਤੇ ਸੁਨੀਤਾ ਸੰਧੂ ਨੂੰ ਬਣਾਇਆ ਗਿਆ








