ਵੇਨੇਜ਼ੁਏਲਾ ਵਿੱਚ ਦੋ ਤਾਕਤਵਰ ਭੂਚਾਲਾਂ ਤੋਂ ਬਾਅਦ ਬਚੇ ਹੋਏ ਲੋਕਾਂ ਦੀ ਭਾਲ ਜਾਰੀ, ਘੱਟੋ-ਘੱਟ 188 ਲੋਕਾਂ ਦੀ ਮੌਤ

ਪ੍ਰਦੀਪ  ਚਿੱਜੜ

ਆਕਲੈਂਡ  ( ਨਿਊਜ਼ੀਲੈਂਡ):- 26 ਜੂਨ 2026

ਵੇਨੇਜ਼ੁਏਲਾ (ਏਪੀ) — ਵੇਨੇਜ਼ੁਏਲਾ ਵਿੱਚ ਵੀਰਵਾਰ ਨੂੰ ਢਹਿ ਗਈਆਂ
ਇਮਾਰਤਾਂ ਦੇ ਮਲਬੇ ਹੇਠ ਫਸੇ ਬਚੇ ਹੋਏ ਲੋਕਾਂ ਦੀ ਭਾਲ ਕਰ ਰਿਹੇ ਸੀ ਤੇ ਬਚਾਅ ਟੀਮਾਂ ਨੂੰ ਦੇਸ਼ ਦੇ ਉੱਤਰੀ ਹਿੱਸਿਆਂ ਵੱਲ ਜਾਣਾ ਪਿਆ , ਜਿੱਥੇ ਦੋ ਸ਼ਕਤੀਸ਼ਾਲੀ ਭੂਚਾਲਾਂ ਨੇ ਭਾਰੀ ਤਬਾਹੀ ਮਚਾਈ। ਅਧਿਕਾਰੀਆਂ ਮੁਤਾਬਕ, ਇਸ ਆਫ਼ਤ ਵਿੱਚ ਘੱਟੋ-ਘੱਟ 188 ਲੋਕਾਂ ਦੀ ਮੌਤ ਹੋ ਗਈ ਹੈ ਅਤੇ 200 ਤੋਂ ਵੱਧ ਲੋਕ ਅਜੇ ਵੀ ਮਲਬੇ ਹੇਠ ਫਸੇ ਹੋਏ ਹਨ।
ਬੁੱਧਵਾਰ ਸ਼ਾਮ ਆਏ 7.2 ਅਤੇ 7.5 ਤੀਬਰਤਾ ਵਾਲੇ ਭੂਚਾਲ ਵੇਨੇਜ਼ੁਏਲਾ ਵਿੱਚ ਪਿਛਲੇ ਇੱਕ ਸਦੀ ਤੋਂ ਵੀ ਵੱਧ ਸਮੇਂ ਦੇ ਸਭ ਤੋਂ ਸ਼ਕਤੀਸ਼ਾਲੀ ਭੂਚਾਲਾਂ ਵਿੱਚੋਂ ਹਨ। ਇਨ੍ਹਾਂ ਦੇ ਝਟਕੇ ਪੂਰੇ ਖੇਤਰ ਵਿੱਚ ਮਹਿਸੂਸ ਕੀਤੇ ਗਏ।
ਇਨ੍ਹਾਂ ਭੂਚਾਲਾਂ ਵਿੱਚ ਲਗਭਗ 1,500 ਲੋਕ ਜ਼ਖ਼ਮੀ ਹੋਏ ਹਨ, ਹਜ਼ਾਰਾਂ ਲੋਕਾਂ ਦੇ ਲਾਪਤਾ ਹੋਣ ਦੀਆਂ ਖ਼ਬਰਾਂ ਹਨ ਅਤੇ ਬ੍ਰਾਜ਼ੀਲ ਦੇ ਐਮਾਜ਼ਾਨ ਖੇਤਰ ਤੱਕ ਇਮਾਰਤਾਂ ਨੂੰ ਖਾਲੀ ਕਰਵਾਇਆ ਗਿਆ।
ਉੱਤਰੀ ਵੇਨੇਜ਼ੁਏਲਾ ਦੇ ਕਈ ਸ਼ਹਿਰਾਂ ਵਿੱਚ ਘਬਰਾਏ ਹੋਏ ਲੋਕ ਘਰਾਂ ਤੋਂ ਬਾਹਰ ਸੜਕਾਂ ‘ਤੇ ਆ ਗਏ ਅਤੇ ਮਲਬੇ ਵਿੱਚ ਆਪਣੇ ਲਾਪਤਾ ਪਰਿਵਾਰਕ ਮੈਂਬਰਾਂ ਦੀ ਭਾਲ ਵਿਚ ਹਨ।
ਮਲਬੇ ਹੇਠੋਂ ਜ਼ਖ਼ਮੀ ਬੱਚਿਆਂ, ਜਾਨਵਰਾਂ ਅਤੇ ਧੂੜ ਤੇ ਖੂਨ ਨਾਲ ਲੱਥਪੱਥ ਲੋਕਾਂ ਨੂੰ ਬਾਹਰ ਕੱਢਿਆ ਗਿਆ।